ਭਿਆਨਕ ਸੜਕ ਹਾਦਸੇ ''ਚ ਐਕਟਿਵਾ ਸਵਾਰ ਨਨਾਣ ਭਰਜਾਈ ਦੀ ਮੌਤ

Tuesday, Jul 27, 2021 - 12:18 AM (IST)

ਭਿਆਨਕ ਸੜਕ ਹਾਦਸੇ ''ਚ ਐਕਟਿਵਾ ਸਵਾਰ ਨਨਾਣ ਭਰਜਾਈ ਦੀ ਮੌਤ

ਮਲਸੀਆਂ(ਤ੍ਰੇਹਨ)- ਅੱਜ ਸ਼ਾਮ ਮਲਸੀਆਂ ਨਕੋਦਰ ਰਾਸ਼ਟਰੀ ਮਾਰਗ 'ਤੇ ਖੈਹਿਰਾ ਰਿਸੋਰਟਸ ਦੇ ਨਜ਼ਦੀਕ ਇਕ ਐਕਟੀਵਾ ਅਤੇ ਸਵਿਫ਼ਟ ਕਾਰ ਦੀ ਹੋਈ ਟੱਕਰ 'ਚ ਐਕਟਿਵਾ ਸਵਾਰ ਨਨਾਣ ਭਰਜਾਈ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਪੁਲਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਤੇ ਪੱਬ ਸਬੰਧੀ ਨਵੇਂ ਆਦੇਸ਼ ਜਾਰੀ
PunjabKesari
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਮਨ (34) ਪਤਨੀ ਪਲਵਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਟਾਈਗਰ (ਸਰਪੰਚ) ਵਾਸੀ ਪਿੰਡ ਕੋਟਲੀ ਗਾਜਰਾਂ ਐਕਟਿਵਾ 'ਤੇ ਸਵਾਰ ਹੋ ਕੇ ਆਪਣੀ ਭਰਜਾਈ ਕਿਸਮਤ (25) ਪਤਨੀ ਜਤਿੰਦਰ ਵਾਸੀ ਪਿੰਡ ਚੂਹੇਕੀ ਨਾਲ ਆਪਣੇ ਸਸੁਰਾਲ ਪਿੰਡ ਕੋਟਲੀ ਗਾਜਰਾਂ ਤੋਂ ਆਪਣੇ ਪੇਕੇ ਪਿੰਡ ਚੂਹੇਕੀ ਜਾ ਰਹੀ ਸੀ। ਨਕੋਦਰ ਰੋਡ ਨੈਸ਼ਨਲ ਹਾਈਵੇ 'ਤੇ ਖੈਹਰਾ ਰਿਸੋਰਟ ਦੇ ਨਜ਼ਦੀਕ ਉਨ੍ਹਾਂ ਦੀ ਨਕੋਦਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ। 

ਇਹ ਵੀ ਪੜ੍ਹੋ- ਜੇ ਨਵਜੋਤ ਸਿੱਧੂ ਕਹੇਗਾ ਤਾਂ ਕਾਂਗਰਸ ’ਚ ਵੀ ਹੋਵਾਂਗਾ ਸ਼ਾਮਲ : ਯੋਗਰਾਜ ਸਿੰਘ

PunjabKesari
ਇਸ ਹਾਦਸੇ ਵਿਚ ਸੁਮਨ ਅਤੇ ਕਿਸਮਤ ਦੋਹਾਂ ਨਨਾਣ ਭਰਜਾਈ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਸੁਮਨ ਪਿੰਡ ਕੋਟਲੀ ਗਾਜਰਾਂ ਦੇ ਸਰਪੰਚ ਜੋਗਿੰਦਰ ਸਿੰਘ ਟਾਈਗਰ ਦੀ ਨੁੰਹ ਹੈ। ਮੌਕੇ 'ਤੇ ਪਹੁੰਚੇ ਪੁਲਸ ਚੌਕੀ ਮਲਸੀਆਂ ਦੇ ਮੁਖੀ ਸੰਜੀਵਨ ਸਿੰਘ ਨੇ ਦੋਹਾਂ ਔਰਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਜਦ ਕਿ ਕਾਰ ਚਾਲਕ ਹਾਦਸੇ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦਾ ਕਾਰਨ ਐਕਟਿਵਾ ਸਵਾਰ ਔਰਤਾਂ ਦਾ ਗ਼ਲਤ ਪਾਸੇ ਜਾਣਾ ਦੱਸਿਆ ਜਾ ਰਿਹਾ ਹੈ।


author

Bharat Thapa

Content Editor

Related News