ਅੱਧੀ ਰਾਤ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਐਕਟਿਵਾ ਦੀ ਹੋਈ ਆਹਮੋ-ਸਾਹਮਣੇ ਟੱਕਰ

Friday, Oct 25, 2024 - 05:08 AM (IST)

ਜਲੰਧਰ (ਰਮਨ)- ਦੇਰ ਰਾਤ ਜੋਤੀ ਚੌਕ ਨੇੜੇ ਪੀ.ਐੱਨ.ਬੀ. ਬੈਂਕ ਸਾਹਮਣੇ ਇਕ ਤੇਜ਼ ਰਫਤਾਰ ਮੋਟਰਸਾਈਕਲ ਤੇ ਐਕਟਿਵਾ ਦੀ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਪਲਟੀਆਂ ਖਾ ਕੇ ਸੜਕ ’ਤੇ ਡਿੱਗ ਪਏ ਤੇ ਦੋਵੇਂ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਆਸ-ਪਾਸ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਇਕ ਗੰਭੀਰ ਜ਼ਖਮੀ ਨੌਜਵਾਨ ਨੂੰ ਐੱਨ.ਐੱਚਐੱਸ. ਹਸਪਤਾਲ ਵਿਚ ਭਰਤ ਕਰਵਾਇਆ ਗਿਆ।

ਹਾਦਸੇ ਦੀ ਸੂਚਾਨਾ ਮਿਲਦੇ ਹੀ ਟ੍ਰੈਫਿਕ ਪੁਲਸ ਵਿਚ ਏ.ਐੱਸ.ਆਈ. ਸੂਰਜ ਸਿੰਘ ਤੇ ਏ.ਐੱਸ.ਆਈ. ਸੁਰਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ। ਪੁਲਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਨੰ. 4 ਦੀ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 'ਭਾਣਜੇ' ਨੇ ਲੁੱਟ ਲਿਆ 'ਮਾਮਾ' ; ਫ਼ੋਨ ਕਰ ਮਾਰ ਲਈ ਲੱਖਾਂ ਦੀ ਠੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News