ਮਾਡਲ ਟਾਊਨ ''ਚ ਨਾਜਾਇਜ਼ ਬਿਲਡਿੰਗਾਂ ''ਤੇ ਕਾਰਵਾਈ

Friday, Jul 14, 2017 - 06:19 AM (IST)

ਮਾਡਲ ਟਾਊਨ ''ਚ ਨਾਜਾਇਜ਼ ਬਿਲਡਿੰਗਾਂ ''ਤੇ ਕਾਰਵਾਈ

ਜਲੰਧਰ, (ਖੁਰਾਣਾ)— ਬਿਲਡਿੰਗ ਵਿਭਾਗ ਦੀ ਟੀਮ ਨੇ ਅੱਜ ਏ. ਟੀ. ਪੀ. ਤੇਜਪ੍ਰੀਤ ਸਿੰਘ ਤੇ ਏ. ਟੀ. ਪੀ. ਰਾਜਿੰਦਰ ਸ਼ਰਮਾ ਦੀ ਅਗਵਾਈ ਵਿਚ ਮਾਡਲ ਟਾਊਨ ਏਰੀਏ ਵਿਚ ਕਾਰਵਾਈ ਕੀਤੀ, ਜਿਸ ਵਿਚ ਮਾਰਕੀਟ ਵਿਚ ਸਥਿਤ ਡ੍ਰੀਮਲੈਂਡ ਪ੍ਰਾਪਰਟੀਜ਼ ਦੇ ਉਪਰ ਬਣੀ ਨਾਜਾਇਜ਼ ਮੰਜ਼ਿਲ ਨੂੰ ਸੀਲ ਕਰ ਦਿੱਤਾ ਗਿਆ। 
ਬਿਲਡਿੰਗ ਵਿਭਾਗ ਦੀ ਟੀਮ ਨੇ ਸ਼ਿਵਾਨੀ ਪਾਰਕ ਦੇ ਨੇੜੇ ਵੀ ਇਕ ਵੱਡੀ ਬਿਲਡਿੰਗ 'ਤੇ ਕਾਰਵਾਈ ਕਰਨੀ ਚਾਹੀ ਪਰ ਭਾਰੀ ਵਿਰੋਧ ਕਾਰਨ ਬਿਲਡਿੰਗ ਮਾਲਕਾਂ ਨੂੰ ਇਕ ਦਿਨ ਦਾ ਸਮਾਂ ਦੇ ਦਿੱਤਾ ਗਿਆ। ਬਿਲਡਿੰਗ ਮਾਲਕਾਂ ਨੇ ਇਕ ਸ਼ਟਰ ਮੌਕੇ 'ਤੇ ਹੀ ਆਪਣੇ-ਆਪ ਉਤਾਰ ਦਿੱਤਾ। ਇਸ ਮੌਕੇ ਨਿਗਮ ਟੀਮ 'ਤੇ ਪੱਖਪਾਤ ਕਰਨ ਦੇ ਦੋਸ਼ ਵੀ ਲਗਾਏ ਗਏ। ਮਾਡਲ ਟਾਊਨ ਵਿਚ ਕਈ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦੋਂਕਿ ਕੁਝ ਇਕ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 
ਇਕ ਵਾਰ ਤਾਂ ਝਗੜਾ ਵੱਧਦਾ ਦੇਖ ਨਿਗਮ ਟੀਮ ਨੇ ਪੁਲਸ ਥਾਣੇ ਵਿਚੋਂ ਵਾਧੂ ਪੁਲਸ ਫੋਰਸ ਵੀ ਮੰਗਵਾ ਲਈ ਪਰ ਨਿਗਮ ਟੀਮ ਨੇ ਬਿਲਡਿੰਗ ਮਾਲਕਾਂ ਨੂੰ ਇਕ ਦਿਨ ਦਾ ਸਮਾਂ ਦੇਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਨਿਗਮ ਟੀਮ ਦੂਸਰੀ ਜਗ੍ਹਾ ਕਾਰਵਾਈ ਕਰਨ ਚਲੀ ਗਈ।


Related News