ਬਿਨਾਂ ਬੁਲਾਏ ਵਿਆਹ ਸਮਾਗਮ ''ਚ ਪਹੁੰਚੇ ਪੁਲਸ ਮੁਲਾਜ਼ਮਾਂ ਦੀ ਹਰਕਤ ਨੇ ਉਡਾਏ ਹੋਸ਼, ਵੀਡੀਓ ਹੋਈ ਵਾਇਰਲ

Monday, Jul 29, 2024 - 06:43 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਪੁਲਸ ਦੇ ਕਾਰਨਾਮਿਆਂ ਦੀ ਗੱਲ ਕਰੋ ਤਾਂ ਆਏ ਦਿਨ ਕੋਈ ਨਾ ਕੋਈ ਕਿੱਸਾ ਸੁਣਨ ਨੂੰ ਮਿਲਦਾ ਹੈ। ਪੁਲਸ ਕਰਮਚਾਰੀਆਂ ਦੀ ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ 4 ਪੁਲਸ ਕਰਮਚਾਰੀ ਬਿਨਾਂ ਬੁਲਾਏ ਵਿਆਹ ਸਮਾਗਮ ਵਿੱਚ ਪਹੁੰਚੇ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਜਾਂਦੇ ਹਨ, ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਵਿਆਹ ਸਮਾਗਮ ਵਿੱਚ ਇਕ ਸੀਨੀਅਰ ਸਿਆਸੀ ਆਗੂ ਵੀ ਮੌਜੂਦ ਸੀ, ਜਿਸ ਨਾਲ ਸ਼ਰਾਬੀ ਪੁਲਸ ਮੁਲਾਜ਼ਮ ਗੱਲਾਂ ਕਰਦੇ ਵੇਖੇ ਗਏ। ਅਜਿਹਾ ਮਾਹੌਲ ਵੇਖ ਕੇ ਵਿਆਹ ਸਮਾਗਮ 'ਚ ਆਏ ਲੋਕ ਪਰੇਸ਼ਾਨ ਹੋ ਗਏ ਅਤੇ ਇਤਰਾਜ਼ ਕਰਨ ਲੱਗੇ। ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਸ਼ਿਕਾਇਤ ਜਲੰਧਰ ਦੇ ਐੱਸ. ਐੱਸ. ਪੀ. ਅੰਕੁਰ ਗੁਪਤਾ ਨੂੰ ਦਿੱਤੀ। ਫਿਲਹਾਲ ਉਸ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਨਿੱਜੀ ਰਿਜ਼ੋਰਟ 'ਚ ਵਿਆਹ ਸਮਾਗਮ ਰੱਖਿਆ ਗਿਆ ਸੀ, ਜਿਸ 'ਚ ਪੁਲਸ ਕਰਮਚਾਰੀ ਨਹੀਂ ਬੁਲਾਏ ਗਏ ਸਨ। 

ਇਹ ਵੀ ਪੜ੍ਹੋ- ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News