ਸ਼ਰਾਬ ਦੇ ਠੇਕਿਆਂ 'ਤੇ ਕਾਰਵਾਈ ਦੀ ਤਿਆਰੀ! ਨਿਗਮ ਨੇ ਲਿਆ ਸਖ਼ਤ ਫ਼ੈਸਲਾ

Friday, Jul 12, 2024 - 12:59 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਸੀ. ਐੱਲ. ਯੂ. ਚਾਰਜਿਜ਼ ਦੀ ਵਸੂਲੀ ਲਈ ਮਹਾਨਗਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਸ਼ਿਕੰਜਾ ਕੱਸਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਚੰਡੀਗੜ੍ਹ ਰੋਡ ਤੋਂ ਸੀਲਿੰਗ ਦੀ ਕਾਰਵਾਈ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧ ’ਚ ਜਾਣਕਾਰੀ ਦਿਦੇ ਹੋਏ ਜ਼ੋਨ-ਬੀ ਦੇ ਏ. ਟੀ. ਪੀ. ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ’ਚ ਕਮਰਸ਼ੀਅਲ ਚੇਂਜ ਆਫ ਲੈਂਡ ਯੂਜ਼ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਓਥੇ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਸੀ. ਐੱਲ. ਯੂ. ਚਾਰਜਿਜ਼ ਦੀ ਵਸੂਲੀ ਨਈ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚੋਂ ਹੁਣ ਤੱਕ ਸਿਰਫ ਟਿੱਬਾ ਰੋਡ ਦੇ ਬਾਹਰ ਸਥਿਤ ਇਕ ਸ਼ਰਾਬ ਦੇ ਠੇਕਿਆਂ ਤੋਂ ਲੱਖਾਂ ਦੀ ਫੀਸ ਦੀ ਰਿਕਵਰੀ ਕੀਤੀ ਗਈ ਹੈ ਪਰ ਬਾਕੀ ਸ਼ਰਾਬ ਦੇ ਠੇਕਿਆਂ ਦੇ ਮਾਲਕ ਨਾ ਤਾਂ ਨੋਟਿਸ ਦਾ ਜਵਾਬ ਦੇਣ ਨੂੰ ਤਿਆਰ ਹਨ ਅਤੇ ਨਾ ਹੀ ਸੀ. ਐੱਲ. ਯੂ. ਚਾਰਜਿਜ਼ ਜਮ੍ਹਾਂ ਕਰਵਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗਸ ਨਾਲ ਗ੍ਰਿਫ਼ਤਾਰ

ਇਸ ਦੇ ਮੱਦੇਨਜ਼ਰ ਸ਼ਰਾਬ ਦੇ ਠੇਕਿਆਂ ’ਤੇ ਸੀਲਿੰਗ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਵਾਈ ਦੀ ਸ਼ੁਰੂਆਤ ਚੰਡੀਗੜ੍ਹ ਰੋਡ ਸਥਿਤ ਸ਼ਰਾਬ ਦੇ ਠੇਕੇ ਤੋਂ ਕੀਤੀ ਗਈ ਹੈ।

ਜ਼ੋਨ-ਬੀ ’ਚ ਡੇਢ ਕਰੋੜ ਦੀ ਰਿਕਵਰੀ ਦਾ ਰੱਖਿਆ ਗਿਆ ਹੈ ਟਾਰਗੈੱਟ

ਜ਼ੋਨ-ਬੀ ਦੇ ਬਾਕੀ ਏਰੀਆ ’ਚ ਰਾਹੋਂ ਰੋਡ, ਬਸਤੀ ਜੋਧੇਵਾਲ ਚੌਕ ਤੋਂ ਲੈ ਕੇ ਨੈਸ਼ਨਲ ਹਾਈਵੇਅ ਦੇ ਕਿਨਾਰੇ ਸ਼ੇਰਪੁਰ ਚੌਕ ਤੱਕ, ਮੋਤੀ ਨਗਰ, ਸੁਭਾਸ਼ ਨਗਰ, ਸ਼ਕਤੀ ਨਗਰ, ਗੁਰੂ ਅਰਜਨ ਦੇਵ ਨਗਰ, ਚੰਡੀਗੜ੍ਹ ਰੋਡ ਦੇ ਨਾਲ ਲੱਗਦੇ ਇਲਾਕਿਆਂ ’ਚ ਸਥਿਤ ਸ਼ਰਾਬ ਦੇ ਠੇਕੇ ਸ਼ਾਮਲ ਹਨ। ਏ. ਟੀ. ਪੀ. ਮੁਤਾਬਕ ਚੰਡੀਗੜ੍ਹ ਰੋਡ ਦੇ ਬਾਅਦ ਜ਼ੋਨ-ਬੀ ਦੇ ਬਾਕੀ ਏਰੀਆ ’ਚ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਵੀ ਇਸ ਤਰ੍ਹਾਂ ਦੀ ਸੀਲਿੰਗ ਦੀ ਕਾਰਵਾਈ ਸ਼ੁਰੂ ਕਰਨ ਲਈ ਫੀਲਡ ਸਟਾਫ ਨੂੰ ਬੋਲਿਆ ਗਿਆ ਹੈ, ਜਿਸ ਕਾਰਨ ਨਗਰ ਨਿਗਮ ਨੂੰ ਸੀ. ਐੱਲ. ਯੂ. ਚਾਰਜ ਦੇ ਰੂਪ ’ਚ ਲਗਭਗ ਡੇਢ ਕਰੋੜ ਦੀ ਰਿਕਵਰੀ ਹੋਣ ਦਾ ਦਾਅਵਾ ਏ. ਟੀ. ਪੀ. ਵੱਲੋਂ ਕੀਤਾ ਗਿਆ ਹੈ ।

DC ਦੇ ਨਿਰਦੇਸ਼ ਦੇ ਬਾਵਜੂਦ ਫੀਸ ਵਸੂਲਣ ਨੂੰ ਤਿਆਰ ਨਹੀਂ ਜ਼ੋਨ-ਏ ਦੇ ਮੁਲਾਜ਼ਮ

ਸ਼ਰਾਬ ਦੇ ਠੇਕਿਆਂ ਤੋਂ ਸੀ. ਐੱਲ. ਯੂ. ਚਾਰਜ ਦੀ ਵਸੂਲੀ ਦੇ ਮਾਮਲੇ ’ਚ ਜ਼ੋਨ ਦੇ ਹਾਲਾਤ ਜ਼ੋਨ-ਬੀ ਤੋਂ ਬਿਲਕੁਲ ਵੱਖਰੇ ਹਨ। ਇਥੇ ਜਲੰਧਰ ਬਾਈਪਾਸ ਚੌਕ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਸੀਲ ਕਰਨ ਤੋਂ ਬਾਅਦ ਫੀਸ ਜਮ੍ਹਾ ਕਰਵਾਉਣ ਦੀ ਗੱਲ ਕਹਿ ਕੇ ਤਾਲਾ ਖੋਲ੍ਹਿਆ ਗਿਆ ਸੀ ਪਰ ਜਦ ਜਲੰਧਰ ਬਾਈਪਾਸ ਚੌਕ ਤੋਂ ਇਲਾਵਾ ਕੈਲਾਸ਼ ਨਗਰ ਦੇ ਬਾਹਰ ਬਸਤੀ ਜੋਧੇਵਾਲ ਨੇੜੇ ਸਥਿਤ ਸ਼ਰਾਬ ਦੇ ਠੇਕਿਆਂ ਦੇ ਨਾਜਾਇਜ਼ ਨਿਰਮਾਣ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲ ਰਹੀ ਡੀ. ਸੀ. ਸਾਕਸ਼ੀ ਸਾਹਨੀ ਕੋਲ ਪੁੱਜੀ ਤਾਂ ਹੁਣ ਤੱਕ ਫੀਸ ਜਮ੍ਹਾਂ ਨਾ ਕਰਵਾਉਣ ਦਾ ਖੁਲਾਸਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਡੀ. ਸੀ. ਵੱਲੋਂ ਕਾਰਵਾਈ ਦੇ ਨਿਰਦੇਸ਼ ਦੇਣ ਦੇ ਬਾਵਜੂਦ ਜ਼ੋਨ-ਏ ਦੇ ਮੁਲਾਜ਼ਮ ਸ਼ਰਾਬ ਦੇ ਠੇਕਿਆਂ ਤੋਂ ਫੀਸ ਵਸੂਲਣ ਨੂੰ ਤਿਆਰ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਲੋਕਾਂ ਦੇ ਘਰਾਂ 'ਚ ਜਾ ਵੜੀ ਪੁਲਸ! ਇਲਾਕੇ ਨੂੰ ਪਾ ਲਿਆ ਘੇਰਾ

ਇਸ ਸਬੰਧ ਇੰਸ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੈਲਾਸ਼ ਨਗਰ ਦੇ ਬਾਹਰ ਬਸਤੀ ਜੋਧੇਵਾਲ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਨਾਜਾਇਜ਼ ਨਿਰਮਾਣ ਦੇ ਦੋਸ਼ ’ਚ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਫੀਸ ਦੇ ਚੈੱਕ ਲੈਣ ਤੋਂ ਬਾਅਦ ਰਸੀਦ ਜਾਰੀ ਕਰਨ ਦੀ ਮਨਜ਼ੂਰੀ ਲਈ ਰਿਪੋਰਟ ਬਣਾ ਕੇ ਏ. ਟੀ. ਪੀ. ਨੂੰ ਭੇਜ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News