ਦੇਖਦੇ ਹੀ ਦੇਖਦੇ ਸੜਕ 'ਤੇ ਰੁੜ੍ਹ ਗਿਆ ਤੇਜ਼ਾਬ, ਪੈ ਗਈਆਂ ਭਾਜੜਾਂ, ਦੇਖੋ ਪੂਰੀ ਵੀਡੀਓ

Friday, Apr 14, 2023 - 02:54 PM (IST)

ਲੁਧਿਆਣਾ : ਲੁਧਿਆਣਾ 'ਚ ਜਗਰਾਓਂ ਪੁਲ 'ਤੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਤੇਜ਼ਾਬ ਦੀਆਂ ਭਰੀਆਂ ਕੈਨੀਆਂ ਸੜਕ 'ਤੇ ਰੁੜ੍ਹ ਗਈਆਂ, ਜਿਸ ਕਾਰਨ ਸਾਰੀ ਸੜਕ 'ਤੇ ਤੇਜ਼ਾਬ ਫੈਲ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਆਟੋ ਦੇ ਪਿੱਛੇ ਡਾਲਾ ਖੁੱਲ੍ਹਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਪਰਦੀਪ ਮੁਤਾਬਕ ਆਟੋ ਪੈਂਚਰ ਹੋਣ 'ਤੇ ਉਹ ਉਸ ਨੂੰ ਠੀਕ ਕਰਵਾ ਰਿਹਾ ਸੀ ਤਾਂ ਬੱਸ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਤੇਜ਼ਾਬ ਦੀਆਂ ਕੈਨੀਆਂ ਫੱਟ ਗਈਆਂ ਅਤੇ ਤੇਜ਼ਾਬ ਸੜਕ 'ਤੇ ਫੈਲ ਗਿਆ।

ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਲੈਣ ਦੇ 17 ਸਾਲਾਂ ਬਾਅਦ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਸੜਕ 'ਤੇ ਤੇਜ਼ਾਬ ਫੈਲਦੇ ਹੀ ਬਦਬੂ ਫੈਲ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕੈਨੀਆਂ ਨੂੰ ਉੱਥੋਂ ਹਟਾਇਆ। ਇਸ ਤੋਂ ਤਰੁੰਤ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਮੁਲਾਜ਼ਮਾਂ ਵੱਲੋਂ ਪਾਣੀਆਂ ਦੀਆਂ ਵਾਛੜਾਂ ਨਾਲ ਤੇਜ਼ਾਬ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਖੁੱਲ੍ਹਵਾਇਆ ਗਿਆ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮਿਕਾ ਤੋਂ ਦੁਖੀ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਆਟੋ ਚਾਲਕ ਉੱਥੋ ਫ਼ਰਾਰ ਹੋ ਗਿਆ ਸੀ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News