ਨਾਭਾ ''ਚ 2 ਨੌਜਵਾਨਾਂ ''ਤੇ ਤੇਜ਼ਾਬ ਨਾਲ ਹਮਲਾ, ਦੋਹਾਂ ਦੀ ਹਾਲਤ ਨਾਜ਼ੁਕ

Tuesday, Jul 21, 2020 - 10:38 AM (IST)

ਨਾਭਾ ''ਚ 2 ਨੌਜਵਾਨਾਂ ''ਤੇ ਤੇਜ਼ਾਬ ਨਾਲ ਹਮਲਾ, ਦੋਹਾਂ ਦੀ ਹਾਲਤ ਨਾਜ਼ੁਕ

ਨਾਭਾ (ਜੈਨ) : ਇੱਥੇ ਕੋਤਵਾਲੀ ਥਾਣਾ ਦੇ ਨੇੜੇ ਬੌਣਿਆਂ ਮੁਹੱਲਾ ਵਿਖੇ ਇਕ ਨੌਜਵਾਨ ਮਨਪ੍ਰੀਤ ਉਰਫ ਰਾਜੂ ਪੁੱਤਰ ਵੀਰ ਸਿੰਘ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਾਬ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਤੋਂ ਕੁੱਝ ਦੇਰ ਬਾਅਦ ਹੀ ਰਾਜੂ ਦੇ ਦੋਸਤ ਦੀਪਕ ਉਰਫ ਦੀਪੂ ਪੁੱਤਰ ਅਸ਼ੋਕ ਕੁਮਾਰ ’ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ।

ਦੋਵਾਂ ਨੂੰ ਸਿਵਲ ਹਸਪਤਾਲ ਅਮਰਜੈਂਸੀ 'ਚ ਲਿਆਂਦਾ ਗਿਆ, ਜਿੱਥੇ ਦੋਵਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਐਸ. ਐਚ. ਓ. ਕੋਤਵਾਲੀ ਅਨੁਸਾਰ ਧਾਰਾ-326 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੀਪੂ ਮੁਹੱਲਾ ਸ਼ਿਵਪੁਰੀ ਅਤੇ ਮਨਪ੍ਰੀਤ ਪਟੇਲ ਨਗਰ ਦਾ ਰਹਿਣ ਵਾਲਾ ਹੈ ਅਤੇ ਦੋਵੇਂ ਆਪਸ 'ਚ ਦੋਸਤ ਹਨ। ਕੋਤਵਾਲੀ ਨੇੜੇ ਘਟਨਾ ਵਾਪਰੀ ਇਹ ਘਟਨਾ ਚਿੰਤਾ ਦਾ ਵਿਸ਼ਾ ਹੈ। ਇਸ ਵਾਰਦਾਤ ਨੇ ਕਾਨੂੰਨ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।


author

Babita

Content Editor

Related News