ਐਕਟਿਵਾ ਸਵਾਰਾਂ ''ਤੇ ਡਿੱਗਾ ਖੰਭਾ; ਮੌਤ

Saturday, Jan 06, 2018 - 12:13 AM (IST)

ਐਕਟਿਵਾ ਸਵਾਰਾਂ ''ਤੇ ਡਿੱਗਾ ਖੰਭਾ; ਮੌਤ

ਨੂਰਪੁਰਬੇਦੀ, (ਭੰਡਾਰੀ)- ਅੱਜ ਸਵੇਰੇ ਸੰਘਣੀ ਧੁੰਦ ਦੌਰਾਨ ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ 'ਤੇ ਸਥਿਤ ਪਿੰਡ ਬਸੀ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ 2 ਐਕਟਿਵਾ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਰਵਣ ਸਿੰਘ ਪੁੱਤਰ ਹੁਸਨ ਚੰਦ ਵਾਸੀ ਮੁੰਨੇ ਅਤੇ ਰਮਨ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਲਖਣੋਂ ਰੋਜ਼ਾਨਾ ਦੀ ਤਰ੍ਹਾਂ ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਡਿਊਟੀ ਲਈ ਆਪਣੀ ਐਕਟਿਵਾ 'ਤੇ ਜਾ ਰਹੇ ਸਨ ਕਿ ਪਿੰਡ ਬਸੀ ਨੇੜੇ ਬੁੰਗਾ ਸਾਹਿਬ ਵੱਲੋਂ ਆ ਰਹੇ ਇਕ ਵੱਡੇ ਟਰਾਲੇ 'ਚ ਬਿਜਲੀ ਦੀ ਤਾਰ ਫਸਣ ਕਾਰਨ ਬਿਜਲੀ ਦਾ ਖੰਭਾ ਡਿੱਗ ਪਿਆ, ਜੋ ਕਿ ਕੋਲੋਂ ਲੰਘਦੇ ਉਕਤ ਐਕਟਿਵਾ ਸਵਾਰਾਂ ਦੇ ਸਿਰ 'ਚ ਵੱਜਾ। 
PunjabKesari
ਇਸ ਹਾਦਸੇ ਦੌਰਾਨ ਦੋਵੇਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਵਿਅਕਤੀਆਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ। ਮ੍ਰਿਤਕ ਸਰਵਣ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਤੇ 3 ਬੱਚੀਆਂ ਨੂੰ ਛੱਡ ਗਿਆ, ਜਦਕਿ ਮ੍ਰਿਤਕ ਰਮਨ ਕੁਮਾਰ ਆਪਣੇ ਪਿੱਛੇ ਇਕ ਲੜਕਾ ਤੇ ਇਕ ਲੜਕੀ ਛੱਡ ਗਿਆ ਹੈ।  


Related News