ਘਰੋਂ ਟੂਟੀਆਂ ਚੋਰੀ ਕਰਨ ਦਾ ਦੋਸ਼ ਲਾ ਕੇ 5 ਨਾਬਾਲਗ ਬੱਚਿਆਂ ਨੂੰ ਬਣਾਇਆ ਬੰਦੀ, ਮੁਲਜ਼ਮ ਕਾਬੂ

03/13/2023 12:59:02 AM

ਮੁੱਲਾਂਪੁਰ ਦਾਖਾ (ਕਾਲੀਆ)-ਸਥਾਨਕ ਵਾਰਡ ਨੰ. 6 ਪੁਰਾਣੀ ਮੰਡੀ ’ਚ ਬਣ ਰਹੇ ਪ੍ਰਵਾਸੀ ਮਜ਼ਦੂਰ ਸੰਜੇ ਦੇ ਘਰੋਂ ਟੂਟੀਆਂ 5 ਨਾਬਾਲਗ ਬੱਚਿਆਂ ਨੂੰ ਟੂਟੀਆਂ ਚੋਰੀ ਕਰਨ ਦੇ ਦੋਸ਼ ’ਚ 11 ਮਾਰਚ ਨੂੰ ਬੇਦਰਦੀ ਦਿਖਾਉਂਦੇ ਹੋਏ ਆਪਣੇ ਘਰ ’ਚ ਬੰਦ ਕਰਕੇ ਜਿੰਦਾ ਲਾ ਦਿੱਤਾ ਤੇ ਬੱਚੇ ਸਾਰੀ ਰਾਤ ਰੋਂਦੇ-ਵਿਲਕਦੇ ਰਹੇ। 12 ਮਾਰਚ ਨੂੰ ਸਮਾਜ ਸੇਵੀ ਜਗਸੀਰ ਸਿੰਘ ਖਾਲਸਾ ਨੂੰ ਇਨ੍ਹਾਂ ਬੰਦੀ ਬੱਚਿਆਂ ਬਾਰੇ 3 ਵਜੇ ਪਤਾ ਲੱਗਾ ਤਾਂ ਉਸ ਨੇ ਸੰਜੇ ਨੂੰ ਪਹਿਲਾਂ ਬੱਚਿਆਂ ਨੂੰ ਛੱਡਣ ਲਈ ਕਿਹਾ ਪਰ ਉਹ ਟਸ ਤੋਂ ਮਸ ਨਾ ਹੋਇਆ। ਆਖਿਰਕਾਰ ਉਸ ਨੇ ਚੰਡੀਗੜ੍ਹ ਚਾਈਲਡ ਹੈਲਪਲਾਈਨ ’ਤੇ ਫੋਨ ਕਰਕੇ ਬੱਚਿਆਂ ਨੂੰ ਰਿਹਾਅ ਕਰਵਾਉਣ ਲਈ ਤਾਕੀਦ ਕੀਤੀ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਉਸ ਨੇ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਮਨੁੱਖਤਾ ਦੇ ਨਾਤੇ ਇਨ੍ਹਾਂ ਬੱਚਿਆਂ ਨੂੰ ਆਜ਼ਾਦ ਕਰਵਾਇਆ ਜਾਵੇ। ਜਿਉਂ ਹੀ ਇਸ ਦੀ ਖ਼ਬਰ ਸੰਜੇ ਨੂੰ ਲੱਗੀ ਤਾਂ ਉਸ ਨੇ ਬੱਚਿਆਂ ਨੂੰ ਸ਼ਾਮ ਤਕਰੀਬਨ 4 ਵਜੇ ਰਿਹਾਅ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਜਦੋਂ ਤੱਕ ਪੁਲਸ ਉਸ ਦੇ ਘਰ ਪੁੱਜੀ ਤਾਂ ਸੰਜੇ ਅਤੇ ਬੱਚੇ ਗਾਇਬ ਸਨ। ਥਾਣਾ ਦਾਖਾ ਦੀ ਪੁਲਸ ਨੇ ਸੰਜੇ ਨੂੰ ਕਾਬੂ ਕੀਤਾ ਅਤੇ ਬੱਚਿਆਂ ਨੂੰ ਜਿਨ੍ਹਾਂ ’ਚ ਸੂਰਜ ਪੁੱਤਰ ਦਲੀਪ, ਸੌਰਵ ਪੁੱਤਰ ਗੌਤਮ, ਚੰਦ ਪੁੱਤਰ ਬਾਬੂ ਲਾਲ, ਕਰਣ ਪੁੱਤਰ ਸੁਨੀਲ ਪਾਸਵਾਨ ਅਤੇ ਰੋਹਿਤ ਪੁੱਤਰ ਦਿਨੇਸ਼ ਨੂੰ ਥਾਣੇ ਬੁਲਾ ਕੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਖਣਨ ਖ਼ਿਲਾਫ਼ ਵੱਡੀ ਕਾਰਵਾਈ, 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਕੀਤੇ ਜ਼ਬਤ

ਜਗਸੀਰ ਸਿੰਘ ਖਾਲਸਾ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਜੇ ਕੁਮਾਰ ਪ੍ਰਵਾਸੀ ਮਜ਼ਦੂਰ ਮੁੱਲਾਂਪੁਰ ਵਾਰਡ ਨੰ. 6 ਵਿਚ ਜਗ੍ਹਾ ਲੈ ਕੇ ਕੋਠੀ ਬਣਾ ਰਿਹਾ ਸੀ, ਜਿਸ ’ਚੋਂ ਟੂਟੀਆਂ ਚੋਰੀ ਹੋਈਆਂ ਸਨ ਪਰ ਉਸ ਨੇ ਪੁਲਸ ਨੂੰ ਸ਼ਿਕਾਇਤ ਦੇਣ ਦੀ ਬਜਾਏ ਖੁਦ ਹੀ 5 ਨਾਬਾਲਗ ਬੱਚਿਆਂ ਨੂੰ ਕਾਬੂ ਕਰਕੇ ਘਰ ’ਚ ਬੰਦੀ ਬਣਾ ਦਿੱਤਾ। ਬੱਚੇ ਸਾਰੀ ਰਾਤ ਰੋਂਦੇ-ਵਿਲਕਦੇ ਰਹੇ ਪਰ ਕਿਸੇ ਨੇ ਵੀ ਪੁਲਸ ਨੂੰ ਸੂਚਨਾ ਦੇਣ ਦੀ ਹਿੰਮਤ ਨਾ ਕੀਤੀ। ਇਸ ਗੱਲ ਦਾ ਪਤਾ ਜਗਸੀਰ ਸਿੰਘ ਖਾਲਸਾ ਨੂੰ ਲੱਗਾ ਤਾਂ ਉਨ੍ਹਾਂ ਨੇ ਮਨੁੱਖਤਾ ਦੇ ਨਾਤੇ ਆਪਣਾ ਫਰਜ਼ ਸਮਝਦਿਆਂ ਸਾਰੀ ਕਾਰਵਾਈ ਕੀਤੀ, ਜਿਸ ਕਾਰਨ 5 ਮਾਸੂਮਾਂ ਜਿਨ੍ਹਾਂ ਦੀ ਉਮਰ 10 ਤੋਂ 14 ਸਾਲ ਹੈ, ਨੂੰ ਆਜ਼ਾਦ ਕਰਵਾਇਆ ਅਤੇ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਥਾਣਾ ਦਾਖਾ ਮੁਖੀ ਦਲਜੀਤ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੰਜੇ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਹੈ।


 


Manoj

Content Editor

Related News