ਸਵਾਮੀ ਪੁਸ਼ਪੇਂਦਰ ''ਤੇ ਹਮਲਾ ਕਰਕੇ ਲੁੱਟਣ ਵਾਲਾ ਦੋਸ਼ੀ ਗ੍ਰਿਫਤਾਰ, ਦੂਜਾ ਫਰਾਰ

Wednesday, May 06, 2020 - 05:19 PM (IST)

ਸਵਾਮੀ ਪੁਸ਼ਪੇਂਦਰ ''ਤੇ ਹਮਲਾ ਕਰਕੇ ਲੁੱਟਣ ਵਾਲਾ ਦੋਸ਼ੀ ਗ੍ਰਿਫਤਾਰ, ਦੂਜਾ ਫਰਾਰ

ਹੁਸ਼ਿਆਰਪੁਰ(ਅਮਰੇਂਦਰ) : ਥਾਨਾ ਸਿਟੀ ਪੁਲਿਸ 24 ਅਪ੍ਰੈਲ ਦੇਰ ਸ਼ਾਮ ਸਵਾਮੀ ਪੁਸ਼ਪੇਂਦਰ ਜੀ 'ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਦੇ ਕੇਸ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੰਗਲਵਾਰ ਦੇਰ ਸ਼ਾਮ ਇਸ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਿਚ ਤਾਇਨਾਤ ਐਸ.ਐਚ.ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਨਿਤਿਸ਼ ਕੁਮਾਰ ਨਿਵਾਸੀ ਛੱਤਾ ਬਾਜ਼ਾਰ ਵਜੋਂ ਹੋਈ ਹੈ। ਉਹਨਾਂ ਨੇ ਦੱਸਿਆ  ਕਿ ਲੁੱਟ ਦੇ ਇਰਾਦੇ ਨਾਲ ਸਵਾਮੀ ਪੁਸ਼ਪੇਂਦਰ ਜੀ ਉੱਤੇ ਹਮਲਾ ਕਰਨ ਵਾਲੇ ਦੂਜੇ ਫਰਾਰ ਮੁਲਜ਼ਮਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ, ਪਰ ਫਿਲਹਾਲ ਉਸ ਦਾ ਨਾਮ ਜ਼ਾਹਰ ਨਹੀਂ ਕਰ ਸਕਦਾ। ਪੁਲਸ ਘਟਨਾ ਦੀ ਰਾਤ ਮੁਲਜ਼ਮ ਦੁਆਰਾ ਵਰਤੀ ਗਈ ਐਕਟਿਵਾ ਅਤੇ ਨਕਦੀ ਦੀ ਬਰਾਮਦਗੀ ਅਜੇ ਬਾਕੀ ਹੈ।

ਪੁਲਿਸ ਨੇ ਸਮਝਦਾਰੀ ਨਾਲ ਪੂਰੇ ਮਾਮਲੇ ਦਾ ਕੀਤਾ ਪਰਦਾਫਾਸ਼ 

ਜ਼ਿਕਰਯੋਗ ਹੈ ਕਿ 24 ਅਪ੍ਰੈਲ ਦੀ ਰਾਤ 10 ਵਜੇ ਦੇ ਕਰੀਬ ਸੂਰਜ ਨਗਰ ਸਥਿਤ ਮਿਸ਼ਰ ਕੁਟੀਆ ਵਿਚ ਦੋ ਹਮਲਾਵਰ ਦਾਖਲ ਹੋ ਕੇ ਸਵਾਮੀ ਪੁਸ਼ਪੇਂਦਰ ਜੀ 'ਤੇ ਹਮਲਾ ਕਰਕੇ ਜ਼ਖਮੀ ਕਰਨ ਤੋਂ ਬਾਅਦ ਨਕਦੀ ਲੁੱਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸਵਾਮੀ ਜੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਲੁਟੇਰੇ ਨੂੰ ਪੈਸੇ ਦੇਣ ਲਈ ਤਿਆਰ ਸਨ ਪਰ ਫਿਰ ਵੀ ਦੋਸ਼ੀ ਹਮਲਾ ਕਰਕੇ, ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਆਸ ਪਾਸ ਦੇ ਲੋਕ ਸਵਾਮੀ ਜੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਸਨ। ਪਾਲਘਰ ਵਿਚ ਸਾਧੂਆਂ ਦੀ ਬੇਰਹਿਮੀ ਨਾਲ ਹੋਈ ਹੱਤਿਆ ਕਾਰਨ ਹੁਸ਼ਿਆਰਪੁਰ ਪੁਲਿਸ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬੜੀ ਸਮਝਦਾਰੀ ਨਾਲ ਕੰਮ ਕਰਦਿਆਂ ਹੁਣ ਜਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਅੱਜ ਇਸ ਕੇਸ ਦਾ ਪਰਦਾਫਾਸ਼ ਕੀਤਾ ਹੈ।


author

Harinder Kaur

Content Editor

Related News