ਜ਼ਮਾਨਤ ''ਤੇ ਆਇਆ ਮੁਲਜ਼ਮ ਚਿੱਟੇ ਸਣੇ ਗ੍ਰਿਫਤਾਰ

Sunday, Feb 04, 2018 - 03:51 PM (IST)

ਜ਼ਮਾਨਤ ''ਤੇ ਆਇਆ ਮੁਲਜ਼ਮ ਚਿੱਟੇ ਸਣੇ ਗ੍ਰਿਫਤਾਰ

ਸ਼ੁਤਰਾਣਾ/ਪਾਤੜਾਂ (ਅਡਵਾਨੀ)-ਪਾਤੜਾਂ ਪੁਲਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ਾ ਵੇਚਣ ਵਾਲੇ ਇਕ ਗਿਰੋਹ ਦੇ ਮੁਖੀ ਸੰਦੀਪ ਕੁਮਾਰ ਉਰਫ ਕਾਲੂ ਨੂੰ ਪਿੰਡ ਨਾਈਵਾਲਾ ਵਿਖੇ ਕਾਰ ਵਿਚ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਖਿਲਾਫ ਪਹਿਲਾਂ ਚਾਰ ਮਾਮਲੇ ਦਰਜ ਹਨ, ਜਿਸ ਵਿਚ ਇਸ ਨੂੰ 10 ਸਾਲ ਦੀ ਸਜ਼ਾ ਹੋ ਗਈ ਸੀ ਪਰ ਜ਼ਮਾਨਤ 'ਤੇ ਆ ਕੇ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸ ਦੀ ਮਾਂ ਨੂੰ ਲਹਿਰਾਗਾਗਾ ਪੁਲਸ ਨੇ ਇਕ ਮਹੀਨੇ ਪਹਿਲਾਂ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਸੀ। 
ਪਾਤੜਾਂ ਦੇ ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਪਿੰਡ ਨਾਈਵਾਲਾ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਸੁਚਨਾ ਮਿਲੀ ਕਿ ਸੰਦੀਪ ਕੁਮਾਰ ਕਾਲੂ ਨਰਵਾਨੇ ਤੋਂ ਅਲਟੋ ਕਾਰ ਵਿਚ ਚਿੱਟਾ ਲੈ ਕੇ ਆ ਰਿਹਾ ਹੈ, ਉਸ 'ਤੇ ਅਮਲ ਕਰਦਿਆਂ ਕਾਰ ਦੀ ਤਲਾਸ਼ੀ ਲੈਣ 'ਤੇ 30 ਗ੍ਰਾਮ ਚਿੱਟਾ ਬਰਾਮਦ ਹੋਇਆ। ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News