ਨਸ਼ਾ ਤਸਕਰੀ ’ਚ ਗ੍ਰਿਫ਼ਤਾਰ ਮੁਲਜ਼ਮ 7 ਸਾਲ ਬਾਅਦ ਦੋਸ਼ੀ ਕਰਾਰ, ਸਜ਼ਾ 9 ਨੂੰ

Wednesday, Feb 07, 2024 - 03:19 PM (IST)

ਨਸ਼ਾ ਤਸਕਰੀ ’ਚ ਗ੍ਰਿਫ਼ਤਾਰ ਮੁਲਜ਼ਮ 7 ਸਾਲ ਬਾਅਦ ਦੋਸ਼ੀ ਕਰਾਰ, ਸਜ਼ਾ 9 ਨੂੰ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 7 ਸਾਲ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਸੈਕਟਰ-47 ਵਿਚ ਫੈਦਾਂ ਪਿੰਡ ਤੋਂ ਰਹਿਣ ਵਾਲੇ ਕਮਲ (42) ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 9 ਫਰਵਰੀ ਨੂੰ ਦੋਸ਼ੀ ਦੀ ਸਜ਼ਾ ’ਤੇ ਫ਼ੈਸਲਾ ਸੁਣਾਵੇਗੀ। ਸੈਕਟਰ-31 ਥਾਣਾ ਪੁਲਸ ਨੇ 2017 ਵਿਚ ਗਸ਼ਤ ਦੌਰਾਨ ਦੋਸ਼ੀ ਨੂੰ ਪਾਬੰਦੀਸ਼ੁਦਾ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਸੈਕਟਰ-31 ਥਾਣਾ ਪੁਲਸ 22 ਜੁਲਾਈ 2017 ਨੂੰ ਗਸ਼ਤ ਕਰ ਰਹੀ ਸੀ।

ਡੀ. ਆਰ. ਡੀ. ਓ. ਬਿਲਡਿੰਗ ਦੇ ਕੋਲ ਇਕ ਵਿਅਕਤੀ ਝਾੜੀਆਂ ਵਿਚੋਂ ਬਾਹਰ ਨਿਕਲਦਾ ਦਿਖਾਈ ਦਿੱਤਾ। ਪੁਲਸ ਨੂੰ ਦੇਖ ਕੇ ਮੁਲਜ਼ਮ ਰਸਤਾ ਬਦਲ ਕੇ ਵਾਪਸ ਜਾਣ ਲੱਗਾ ਅਤੇ ਸ਼ੱਕ ਹੋਣ ’ਤੇ ਪੁਲਸ ਨੇ ਪਿੱਛਾ ਕੀਤਾ ਅਤੇ ਉਸਨੂੰ ਦਬੋਚ ਲਿਆ। ਮੁਲਜ਼ਮ ਵਲੋਂ ਸੁੱਟੇ ਗਏ ਬੈਗ ਦੀ ਤਲਾਸ਼ੀ ਦੌਰਾਨ 30 ਨਸ਼ੀਲੇ ਟੀਕੇ ਬਰਾਮਦ ਕੀਤੇ। ਪੁਲਸ ਨੇ ਤੁਰੰਤ ਉਸਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ।


author

Babita

Content Editor

Related News