ਝਗੜੇ ਦੌਰਾਨ ਮਾਰੇ ਗਏ 13 ਸਾਲਾ ਮੁੰਡੇ ਦੇ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

Thursday, Nov 17, 2022 - 04:35 PM (IST)

ਝਗੜੇ ਦੌਰਾਨ ਮਾਰੇ ਗਏ 13 ਸਾਲਾ ਮੁੰਡੇ ਦੇ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਰਾਂਦੀਆਂ ਵਿਚ ਝਗੜੇ ਵਿਚ ਕਮਾਦ ਵੱਢਣ ਵਾਲੇ ਦਾਤਰ (ਬਗੂੜੀ) ਦੇ ਵਾਰ ਨਾਲ ਜ਼ਖ਼ਮੀ ਹੋਏ 13 ਵਰ੍ਹਿਆਂ ਦੇ ਮੁੰਡੇ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਨੂੰ ਟਾਂਡਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

PunjabKesari

30 ਅਕਤੂਬਰ ਦੀ ਸ਼ਾਮ ਨੂੰ ਹੋਏ ਝਗੜੇ ਵਿਚ ਜ਼ਖ਼ਮੀ ਹੋਏ ਲੜਕੇ ਕਰਨ ਦੀ ਬਾਅਦ ਵਿਚ ਇਲਾਜ ਦੌਰਾਨ ਪੀ. ਜੀ. ਆਈ. ਚੰਡੀਗੜ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਮੌਤ ਦਾ ਸ਼ਿਕਾਰ ਹੋਏ ਲੜਕੇ ਦੇ ਪਿਤਾ ਅਵਤਾਰ ਦੇ ਬਿਆਨ ਦੇ ਆਧਾਰ 'ਤੇ ਜਗਜੀਤ ਸਿੰਘ ਜੀਤੋ ਪੁੱਤਰ ਅਜੈਬ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਹੁਣ ਜੀਤੋ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਨਕੋਦਰ: ਪ੍ਰੇਮ ਜਾਲ 'ਚ ਫਸਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ, ਜਦ ਵਿਆਹ ਲਈ ਕਿਹਾ ਤਾਂ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News