ਨੂਰਮਹਿਲ ''ਚ ਵਾਪਰੇ ਭਿਆਨਕ ਹਾਦਸੇ ਨੇ ਤਿੰਨ ਘਰਾਂ ''ਚ ਵਿਛਾਏ ਮੌਤ ਦੇ ਸੱਥਰ, ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਤਸਵੀਰਾਂ

Friday, Sep 08, 2017 - 07:32 PM (IST)

ਨੂਰਮਹਿਲ ''ਚ ਵਾਪਰੇ ਭਿਆਨਕ ਹਾਦਸੇ ਨੇ ਤਿੰਨ ਘਰਾਂ ''ਚ ਵਿਛਾਏ ਮੌਤ ਦੇ ਸੱਥਰ, ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਤਸਵੀਰਾਂ

ਨੂਰਮਹਿਲ\ਜਲੰਧਰ (ਦਿਨੇਸ਼) : ਨੂਰਮਹਿਲ ਦੇ ਨੇੜਲੇ ਪਿੰਡ ਕੰਦੌਲਾ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਆਰੀਆ ਕਾਲਜ ਨੂਰਮਹਿਲ ਦੇ ਵਿਦਿਆਰਥੀ ਸਨ ਅਤੇ ਛੁੱਟੀ ਤੋਂ ਬਾਅਦ ਮੋਟਰਸਾਈਕਲ ਰਾਹੀਂ ਤਲਵਣ ਜਾ ਰਹੇ ਸਨ। ਜਿਵੇਂ ਹੀ ਉਕਤ ਨੌਜਵਾਨ ਪਿੰਡ ਕੰਦੌਲਾ ਨੇੜੇ ਪਹੁੰਚੇ ਤਾਂ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿਚ ਆ ਗਏ ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਵਿਚ ਮਰਨ ਵਾਲੇ ਨੌਜਵਾਨਾਂ ਦੀ ਉਮਰ 18-20 ਸਾਲ ਤੱਕ ਦੇ ਵਿਚ ਦੱਸੀ ਜਾ ਰਹੀ ਹੈ ਅਤੇ ਤਿੰਨ ਨੌਜਵਾਨ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News