ਗੰਨਿਆਂ ਨਾਲ ਭਰੀ ਟਰਾਲੀ ਨਾਲ ਵਾਪਰਿਆ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ

Sunday, Jan 08, 2023 - 06:49 PM (IST)

ਗੰਨਿਆਂ ਨਾਲ ਭਰੀ ਟਰਾਲੀ ਨਾਲ ਵਾਪਰਿਆ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ

ਗੁਰਦਾਸਪੁਰ (ਜੀਤ ਮਠਾਰੂ)-ਗੁਰਦਾਸਪੁਰ-ਗਾਲੜੀ ਰੋਡ ’ਤੇ ਗੰਨਿਆ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਮਿਆਨੀ ਮਲਾਹ ਇਕ ਕਿਸਾਨ ਨਾਲ ਪਿੰਡ ਸੰਦਰਪੁਰ ਤੋਂ ਗੰਨਿਆਂ ਦੀ ਟਰਾਲੀ ’ਤੇ ਸਵਾਰ ਹੋ ਕੇ ਮਿੱਲ ’ਚ ਜਾ ਰਹੇ ਸਨ। ਇਸ ਦੌਰਾਨ ਸੁਖਵਿੰਦਰ ਸਿੰਘ ਟਰੈਕਟਰ ਦੇ ਮਗਰਾਟ ’ਤੇ ਬੈਠਾ ਸੀ ਤੇ ਟਰੈਕਟਰ ਮਾਲਕ ਟਰੈਕਟਰ ਚਲਾ ਰਿਹਾ ਸੀ, ਜਿਸ ਨੇ ਪਿੰਡ ਟੋਟੇ ਦੇ ਪੈਟਰੋਲ ਪੰਪ ਤੋਂ ਟਰੈਕਟਰ ’ਚ ਤੇਲ ਪਵਾ ਕੇ ਦੇਣਾ ਸੀ ਅਤੇ ਇਸ ਤੋਂ ਅੱਗੇ ਸੁਖਵਿੰਦਰ ਸਿੰਘ ਨੇ ਗੰਨੇ ਦੀ ਭਰੀ ਟਰੈਕਟਰ ਟਰਾਲੀ ਸ਼ੂਗਰ ਮਿੱਲ ਵਿਖੇ ਲੈ ਕੇ ਜਾਣੀ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ

ਰਸਤੇ ’ਚ ਜਾਂਦੇ ਸਮੇ ਟਰੈਕਟਰ ਸੜਕ ਤੋਂ ਨੀਵੇਂ ਥਾਂ ’ਤੇ ਉੱਤਰ ਗਿਆ, ਜਿਸ ਕਾਰਨ ਪਲਟਣ ਤੋਂ ਪਹਿਲਾਂ ਹੀ ਸੁਖਵਿੰਦਰ ਸਿੰਘ ਨੇ ਟਰੈਕਟਰ ਤੋਂ ਛਲਾਂਗ ਮਾਰ ਦਿੱਤੀ। ਇਸ ਦੌਰਾਨ ਗੰਨਿਆਂ ਨਾਲ ਭਰੀ ਟਰਾਲੀ ਉਸ ’ਤੇ ਪਲਟ ਗਈ। ਇਸ ਕਾਰਨ ਸੁਖਵਿੰਦਰ ਸਿੰਘ ਟਰਾਲੀ ਦੇ ਥੱਲੇ ਆ ਗਿਆ। ਜਦੋਂ ਤੱਕ ਉਸ ਨੂੰ ਕਰੇਨ ਮੰਗਵਾ ਕੇ ਟਰਾਲੀ ਹੇਠੋਂ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ

 


author

Manoj

Content Editor

Related News