ਚੰਡੀਗੜ੍ਹ ਰੋਡ ''ਤੇ ਸੜਕ ਹਾਦਸੇ ਦੌਰਾਨ 18 ਲੋਕ ਜ਼ਖਮੀ
Thursday, Jun 28, 2018 - 11:13 PM (IST)

ਹੁਸ਼ਿਆਰਪੁਰ,(ਅਮਰਿੰਦਰ)— ਚੰਡੀਗੜ੍ਹ ਰੋਡ 'ਤੇ ਟਾਟਾ ਏਸ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 18 ਲੋਕ ਜ਼ਖਮੀ ਹੋ ਗਏ। ਜਿਨ੍ਹਾਂ 'ਚ ਮਹਿੰਦਰ ਸੈਣੀ, ਸੁਖਵਿੰਦਰ ਕੌਰ, ਅੰਸ਼ਿਕਾ, ਸੰਦੀਪ ਸਿੰਘ, ਗਿਆਨ ਕੌਰ, ਰਚਨਾ ਕੌਰ, ਗੌਰਾਂਸ਼, ਕਰਨ, ਜਸਮੀਤ, ਵੰਦਨਾ, ਕੇਵਲ ਸਿੰਘ, ਮੀਣਾ ਕੁਮਾਰੀ, ਗੁਰਿੰਦਰ ਸਿੰਘ, ਮਨਪ੍ਰੀਤ ਕੌਰ, ਹਰਿੰਦਰ ਅਤੇ ਸੰਤੋਸ਼ ਕੁਮਾਰੀ ਸਮੇਤ 18 ਲੋਕ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਾਰੇ ਜ਼ਖਮੀ ਦਸੂਹਾ ਦੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਜਨਦੋਲੀ ਜਾ ਰਹੇ ਸਨ, ਜਿਸ ਦੌਰਾਨ ਰਸਤੇ 'ਚ ਇਹ ਹਾਦਸਾ ਵਾਪਰ ਗਿਆ। ਇਹ ਘਟਨਾ ਵੀਰਵਾਰ ਰਾਤ ਕਰੀਬ 9.30 ਵਜੇ ਦੀ ਦੱਸੀ ਜਾ ਰਹੀ ਹੈ। ਉਥੇ ਹੀ ਟਰਾਲਾ ਡਰਾਈਵਰ ਫਰਾਰ ਹੋ ਗਿਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਟਰਾਲੇ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।