ਸੰਗਤ ਮੰਡੀ 'ਚ ਵਾਪਰਿਆ ਦਰਦਨਾਕ ਹਾਦਸਾ : ਮੋਟਰਸਾਈਕਲ ਤੇ ਬੱਸ ਦੀ ਟੱਕਰ, 2 ਵਿਅਕਤੀ ਸੜ ਕੇ ਸੁਆਹ

Sunday, Nov 20, 2022 - 09:58 PM (IST)

ਸੰਗਤ ਮੰਡੀ 'ਚ ਵਾਪਰਿਆ ਦਰਦਨਾਕ ਹਾਦਸਾ : ਮੋਟਰਸਾਈਕਲ ਤੇ ਬੱਸ ਦੀ ਟੱਕਰ, 2 ਵਿਅਕਤੀ ਸੜ ਕੇ ਸੁਆਹ

ਮੌੜ ਮੰਡੀ (ਪ੍ਰਵੀਨ) : ਮੌੜ ਮੰਡੀ ਤੋਂ ਹਰ ਮਹੀਨੇ ਸਾਲਾਸਰ ਜਾਣ ਵਾਲੀ ਬੱਸ ਅੱਜ ਵਾਪਸੀ ਸਮੇਂ ਸੰਗਤ ਮੰਡੀ ਲਾਗੇ ਇਕ ਮੋਟਰਸਾਈਕਲ ਨਾਲ ਟਕਰਾ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਜਿੱਥੇ ਬੱਸ ਅਤੇ ਮੋਟਰ ਸਾਈਕਲ ਸੜ ਕੇ ਸੁਆਹ ਹੋ ਗਏ ਉੱਥੇ ਦੋ ਵਿਅਕਤੀਆਂ ਦੀ ਵੀ ਮੌਤ ਹੋ ਗਈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿਤੀ 18 ਨਵੰਬਰ ਨੂੰ ਬਿੱਟੂ ਰਾਮ ਦੀ ਅਗਵਾਈ ’ਚ ਮੌੜ ਮੰਡੀ ਤੋਂ ਸਾਲਾਸਰ ਦੇ ਦਰਸ਼ਨਾਂ ਨੂੰ ਜਾਣ ਵਾਲੀ ਬੱਸ ਰਵਾਨਾ ਹੋਈ ਸੀ।

ਇਹ ਵੀ ਪੜ੍ਹੋ : ਵਾਰ-ਵਾਰ ਬਦਲੀਆਂ ਤੋਂ ਪ੍ਰੇਸ਼ਾਨ ਤਹਿਸੀਲਦਾਰ ਨੇ ਚੁੱਕਿਆ ਖੌਫ਼ਨਾਕ ਕਦਮ

ਅੱਜ ਵਾਪਸੀ ਸਮੇਂ ਇਹ ਬੱਸ ਸੰਗਤ ਮੰਡੀ ਕੋਲ ਇੱਕ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਕਾਰਨ ਮੋਟਰ ਸਾਈਕਲ ਅਤੇ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ’ਚ ਮੋਟਰ ਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਵੀ ਸੜ ਜਾਣ ਕਾਰਨ ਮੌਤ ਗਈ। ਮ੍ਰਿਤਕਾਂ ਦੇ ਸੜ ਜਾਣ ਕਾਰਨ ਇਹ ਵੀ ਪਤਾ ਨਹੀ ਲੱਗ ਸਕਿਆ ਕਿ ਦੋਵੇਂ ਆਦਮੀ ਹਨ ਜਾ ਇੱਕ ਔਰਤ ਵੀ ਹੈ। 


author

Mandeep Singh

Content Editor

Related News