ਇਨਸਾਨੀਅਤ ਦੀ ਮਿਸਾਲ, ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਆਇਆ ਡਾਕਟਰ ਅਤੇ ASI
Monday, May 01, 2023 - 06:01 PM (IST)

ਮੋਗਾ (ਸੰਦੀਪ ਸ਼ਰਮਾ) : ਮੋਗਾ-ਕੋਟਕਪੂਰਾ ਹਾਈਵੇ ’ਤੇ ਸਥਿਤ ਪਿੰਡ ਸਿੰਘਾਂਵਾਲਾ ਕੋਲ ਬੀਤੀ ਰਾਤ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਪਿੰਡ ਬੁੱਧ ਸਿੰਘ ਵਾਲਾ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸ ’ਤੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਤੁਰੰਤ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਅਤੇ ਇਸ ਦੌਰਾਨ ਮੌਕੇ ’ਤੇ ਹੀ ਲੁਧਿਆਣਾ ਦੇ ਪ੍ਰਸਿੱਧ ਸਮਾਜ ਸੇਵੀ ਡਾ. ਦਮਨਦੀਪ ਸਿੰਘ ਮੱਕੜ ਆਪਣੀ ਫਾਰਚੂਨਰ ਵਿਚ ਅਤੇ ਐੱਸ. ਐੱਸ. ਪੀ. ਦਫਤਰ ਦੀ ਤਕਨੀਕੀ ਸਾਖਤਾ ਵਿਚ ਤਾਇਲਾਤ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਉਥੋਂ ਲੰਘ ਰਹੇ ਸਨ ਅਤੇ ਹਾਦਸਾ ਦੇਖ ਕੇ ਉਹ ਰੁਕ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤਾ ਅਲਰਟ
ਲੋਕਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਨੂੰ ਫੋਨ ਕਰਨ ਸਬੰਧੀ ਵੀ ਦੱਸਿਆ ਪਰ ਲਗਭਗ ਅੱਧਾ ਘੰਟਾ ਐਂਬੂਲੈਂਸ ਨਾ ਪਹੁੰਚੀ, ਜਿਸ ਦੇ ਚੱਲਦੇ ਡਾ. ਦਮਨਦੀਪ ਸਿੰਘ ਮੱਕੜ ਅਤੇ ਸਮਾਜ ਸੇਵੀ ਏ. ਐੱਸ. ਆਈ. ਸਤਨਾਮ ਸਿੰਘ ਨੇ ਜ਼ਖਮੀ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਨੂੰ ਉਸ ਨੂੰ ਆਪਣੀ ਗੱਡੀ ਵਿਚ ਹੀ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਉਥੇ ਮੌਕੇ ’ਤੇ ਮੌਜੂਦ ਐਂਬੂਲੈਂਸ ਦੇ ਲੇਟ ਪਹੁੰਚਣ ’ਤੇ ਰੋਸ ਪ੍ਰਗਟਾਇਆ ਗਿਆ ਅਤੇ ਫਰਿਸ਼ਤਾ ਬਣ ਕੇ ਗੰਭੀਰ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਡਾ. ਦਮਨਦੀਪ ਸਿੰਘ ਮੱਕੜ ਅਤੇ ਏ. ਐੱਸ. ਆਈ. ਸਤਨਾਮ ਸਿੰਘ ਨੂੰ ਦੁਆਵਾਂ ਦਿੱਤੀਆਂ।
ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।