ਬੀਬੀ ਨੇ ਰੇਹੜੀ 'ਚ ਠੋਕੀ ਤੇਜ਼ ਰਫ਼ਤਾਰ ਕਾਰ, ਭੁੜਕ ਕੇ ਨਹਿਰ 'ਚ ਡਿਗਿਆ ਚਾਲਕ
Friday, Aug 21, 2020 - 02:02 PM (IST)
ਪਟਿਆਲਾ (ਇੰਦਰਜੀਤ) : ਪਟਿਆਲਾ-ਰਾਜਪੁਰਾ ਰੋਡ 'ਤੇ ਸ਼ੁੱਕਰਵਾਰ ਤੜਕੇ ਸਵੇਰੇ ਉਸ ਸਮੇਂ ਵੱਡੀ ਘਟਨਾ ਵਾਪਰੀ, ਜਦੋਂ ਇਕ ਕਾਰ ਚਾਲਕ ਬੀਬੀ ਨੇ ਆਪਣੀ ਤੇਜ਼ ਰਫ਼ਤਾਰ ਕਾਰ ਇਕ ਰੇਹੜੀ ਚਾਲਕ 'ਚ ਠੋਕ ਦਿੱਤੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖੁੱਲ੍ਹਿਆ 'ਤੇਰਾ-ਤੇਰਾ ਹਸਪਤਾਲ', 13 ਰੁਪਏ 'ਚ ਹੋਵੇਗਾ ਹਰ ਬੀਮਾਰੀ ਦਾ ਇਲਾਜ (ਵੀਡੀਓ)
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜੀ ਵਾਲਾ ਪੁਲ ਤੋਂ ਭੁੜਕ ਕੇ ਹੇਠਾਂ ਨਹਿਰ 'ਚ ਜਾ ਡਿਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ 5.30 ਵਜੇ ਦੀ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਾਉਣ ਵਾਲਾ ਪਤੀ ਬਣਿਆ 'ਜੱਲਾਦ', ਆਖ਼ਰੀ ਸਾਹ ਨਿਕਲਣ ਤੱਕ ਵੱਢਦਾ ਰਿਹਾ ਪਤਨੀ ਦੀ ਧੌਣ
ਕਾਰ ਚਾਲਕ ਬੀਬੀ ਮੁਤਾਬਕ ਸਬਜ਼ੀ ਵਾਲੀ ਰੇਹੜੀ ਗਲਤ ਪਾਸਿਓਂ ਆ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਮੌਕੇ 'ਤੇ ਮੌਜੂਦ ਲੋਕਾਂ ਨੇ ਰੇਹੜੀ ਚਾਲਕ ਨੂੰ ਨਹਿਰ 'ਚੋਂ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਇਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।