ਮੋਹਾਲੀ : ਕਾਲਜ ਦੀ ਬੱਸ ਚਲਾ ਰਹੇ ਡਰਾਈਵਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਪੈ ਗਿਆ ਚੀਕ-ਚਿਹਾੜਾ

Tuesday, Feb 21, 2023 - 04:44 PM (IST)

ਮੋਹਾਲੀ : ਕਾਲਜ ਦੀ ਬੱਸ ਚਲਾ ਰਹੇ ਡਰਾਈਵਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਪੈ ਗਿਆ ਚੀਕ-ਚਿਹਾੜਾ

ਮੋਹਾਲੀ : ਇੱਥੇ ਫੇਜ਼-4 ਸਥਿਤ ਮਦਨਪੁਰਾ ਚੌਂਕ 'ਚ ਕਾਲਜ ਦੀ ਬੱਸ ਬੇਕਾਬੂ ਹੋ ਕੇ ਦੂਜੇ ਵਾਹਨ ਨਾਲ ਜਾ ਟਕਰਾਈ। ਬੱਸ ਚਾਲਕ ਨੇ ਫੇਜ਼-5 ਵੱਲੋਂ ਚੰਡੀਗੜ੍ਹ ਨੂੰ ਜਾ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਬੱਸ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ। ਚੰਗੀ ਗੱਲ ਇਹ ਰਹੀ ਕਿ ਕਾਰ ਚਾਲਕ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਪਰ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫੱਟਣ ਕਾਰਨ ਜ਼ੋਰਦਾਰ ਧਮਾਕਾ, ਘਰ ਦੀ ਛੱਤ ਉੱਡੀ, ਸਾਮਾਨ ਵੀ ਸੜ ਕੇ ਸੁਆਹ

ਜਾਣਕਾਰੀ ਮੁਤਾਬਕ ਕਾਲਜ ਦੀ ਬੱਸ ਰੋਜ਼ਾਨਾ ਦੀ ਤਰ੍ਹਾਂ ਕਾਲਜ ਦੇ ਸਟਾਫ਼ ਨੂੰ ਲੈ ਕੇ ਮੋਹਾਲੀ ਆ ਰਹੀ ਸੀ। ਮਦਨਪੁਰਾ ਚੌਂਕ ਨੇੜੇ ਸਿਰਫ ਇਕ ਮਹਿਲਾ ਸਟਾਫ਼ ਨੇ ਉਤਰਨਾ ਸੀ। ਇਸ ਦੌਰਾਨ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਚੌਂਕ ਨੇੜਿਓਂ ਲੰਘ ਰਹੀ ਕਾਰ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਜ਼ੀਰਕਪੁਰ 'ਚ NIA ਦੀ ਵੱਡੀ ਛਾਪੇਮਾਰੀ, ਟੀਮ ਨੂੰ ਫ਼ਰਾਰ ਗੈਂਗਸਟਰ ਦੇ ਲੁਕੇ ਹੋਣ ਦੇ ਸੰਕੇਤ (ਤਸਵੀਰਾਂ)

ਚੌਂਕ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਚੌਂਕ 'ਤੇ ਆਉਣ ਤੋਂ ਪਹਿਲਾਂ ਹੀ ਆਪਣਾ ਹੱਥ ਬੱਸ 'ਚੋਂ ਕੱਢ ਕੇ ਲੋਕਾਂ ਨੂੰ ਸੜਕ ਤੋਂ ਹਟਣ ਲਈ ਕਹਿੰਦਾ ਆ ਰਿਹਾ ਸੀ। ਇਸ ਦੌਰਾਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਬੱਸ 'ਚ ਸਵਾਰ ਜੋਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਫੇਜ਼-4 ਤੋਂ ਅੱਗੇ ਉਤਰਨਾ ਸੀ ਪਰ ਅਚਾਨਕ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News