ਮੋਹਾਲੀ ਏਅਰਪੋਰਟ ਰੋਡ ''ਤੇ ਦਰਦਨਾਕ ਹਾਦਸੇ ਦੌਰਾਨ ਤੇਜ਼ਾਬ ਨਾਲ ਝੁਲਸਿਆ ਨੌਜਵਾਨ (ਤਸਵੀਰਾਂ)

Monday, Jan 31, 2022 - 12:12 PM (IST)

ਮੋਹਾਲੀ ਏਅਰਪੋਰਟ ਰੋਡ ''ਤੇ ਦਰਦਨਾਕ ਹਾਦਸੇ ਦੌਰਾਨ ਤੇਜ਼ਾਬ ਨਾਲ ਝੁਲਸਿਆ ਨੌਜਵਾਨ (ਤਸਵੀਰਾਂ)

ਮੋਹਾਲੀ (ਜੱਸੋਵਾਲ) : ਮੋਹਾਲੀ ਏਅਰਪੋਰਟ ਰੋਡ 'ਤੇ ਸੋਮਵਾਰ ਸਵੇਰੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇਕ ਨੌਜਵਾਨ ਦੀ ਗੱਡੀ ਤੇਜ਼ਾਬ ਨਾਲ ਭਰੇ ਟੈਂਕਰ ਨਾਲ ਟਕਰਾ ਗਈ। ਇਸ ਟੱਕਰ ਕਾਰਨ ਨੌਜਵਾਨ ਬੁਰੀ ਤਰ੍ਹਾਂ ਤੇਜ਼ਾਬ ਨਾਲ ਝੁਲਸ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ, ਜਾਣੋ ਕੀ ਹੈ ਕਾਰਨ

PunjabKesari

ਜਾਣਕਾਰੀ ਮੁਤਾਬਕ ਜ਼ਖਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਦੀ ਗੱਡੀ ਦੀ ਟੱਕਰ ਤੇਜ਼ਾਬ ਨਾਲ ਭਰੇ ਟੈਂਕਰ ਨਾਲ ਹੋਈ ਹੈ, ਜਿਸ ਤੋਂ ਬਾਅਦ ਨੌਜਵਾਨ ਨੇ ਗੱਡੀ 'ਚੋਂ ਛਾਲ ਮਾਰ ਦਿੱਤੀ ਪਰ ਉਹ ਤੇਜ਼ਾਬ ਨਾਲ ਝੁਲਸ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

PunjabKesari

ਇਹ ਵੀ ਪੜ੍ਹੋ : ਯੂ. ਪੀ. ਲਈ ਉਚਿਤ ਕੀ, ਬਿਹਤਰ ਕੌਣ, ਇਹ ਸਮਝਣਾ ਜ਼ਰੂਰੀ : ਯੋਗੀ ਆਦਿੱਤਿਆਨਾਥ

ਗੱਡੀ ਵੀ ਤੇਜ਼ਾਬ ਪੈਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਕਿ ਨੌਜਵਾਨ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News