ਮੋਗਾ 'ਚ ਧੁੰਦ ਕਾਰਨ ਵਾਪਰਿਆ ਹਾਦਸਾ, ਗੱਡੀਆਂ 'ਚ ਗੱਡੀਆਂ ਵੱਜੀਆਂ (ਵੀਡੀਓ)
Monday, Dec 25, 2023 - 01:40 PM (IST)
ਮੋਗਾ : ਮੋਗਾ ਦੇ ਲੋਹਾਰਾ ਚੌਂਕ 'ਚ ਅੱਜ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਚਾਰ ਵਾਹਨ ਆਪਸ 'ਚ ਟਕਰਾ ਗਏ। ਪਹਿਲਾਂ ਇਕ ਘੋੜਾ ਟਰਾਲੇ ਨਾਲ ਬਲੈਰੋ ਗੱਡੀ ਟਕਰਾਈ ਅਤੇ ਫਿਰ 2 ਹੋਰ ਗੱਡੀਆਂ ਟਕਰਾ ਗਈਆਂ।
ਇਹ ਵੀ ਪੜ੍ਹੋ : BSF ਦੀ ਟੀਮ ਨੂੰ ਵੱਡੀ ਸਫ਼ਲਤਾ, 3 ਕਰੋੜ ਦੀ ਹੈਰੋਇਨ ਸਣੇ 3 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਹਾਦਸੇ ਦੌਰਾਨ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇਕ ਬਲੈਰੋ ਗੱਡੀ ਦਾ ਡਰਾਈਵਰ ਅਤੇ ਉਸ 'ਚ ਸਵਾਰ ਮਹੰਤ ਸੀ। ਦੋਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ ਜੋੜ ਮੇਲ ’ਤੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋ ਤਸਵੀਰਾਂ
ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8