ਲੁਧਿਆਣਾ 'ਚ ਵਾਪਰੇ ਭਿਆਨਕ ਹਾਦਸੇ ਨੇ ਲੋਕਾਂ ਦੇ ਖੜ੍ਹੇ ਕੀਤੇ ਲੂੰ-ਕੰਡੇ, ਜਨਾਨੀ ਦੇ ਸਰੀਰ ਦੇ ਉੱਡੇ ਚਿੱਥੜੇ
Sunday, May 01, 2022 - 12:00 PM (IST)
ਲੁਧਿਆਣਾ (ਅਨਿਲ) : ਸਥਾਨਕ ਕਸਬਾ ਲਾਡੋਵਾਲ ਵਿਚ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਜਲੰਧਰ ਨੈਸ਼ਨਲ ਹਾਈਵੇਅ ’ਤੇ ਵਾਪਰੇ ਹਾਦਸੇ ਨੇ ਲੋਕਾਂ ਦੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਇੱਥੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਜਨਾਨੀ ਦੇ ਉੱਪਰੋਂ ਟਰੱਕ ਲੰਘ ਗਿਆ ਅਤੇ ਜਨਾਨੀ ਦੇ ਸਰੀਰ ਦੇ ਚਿੱਥੜੇ ਉੱਡ ਗਏ। ਹਾਦਸੇ ਵਿਚ ਜਨਾਨੀ ਦਾ ਪਤੀ ਅਤੇ ਪੁੱਤਰ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਸੰਮਨ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ’ਤੇ ਥਾਣਾ ਲਾਡੋਵਾਲ ਦੇ ਮੁਖੀ ਜਸਵੀਰ ਸਿੰਘ ਪੁੱਜੇ ਅਤੇ ਨੈਸ਼ਨਲ ਹਾਈਵੇਅ ’ਤੇ ਜਾਮ ਲੱਗ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਗੱਜਣ ਸਿੰਘ ਆਪਣੀ ਪਤਨੀ ਸਤਨਾਮ ਕੌਰ (40) ਦੇ ਨਾਲ ਪਿੰਡ ਮਾਂਗਟ ਤੋਂ ਲਾਡੋਵਾਲ ਵੱਲ ਆ ਰਿਹਾ ਸੀ। ਨਾਲ ਹੀ ਉਸ ਦਾ 12 ਸਾਲਾ ਪੁੱਤਰ ਵੀ ਸੀ। ਜਦੋਂ ਉਹ ਰੇਲਵੇ ਪੁਲ ਪਾਰ ਕਰ ਕੇ ਲਾਡੋਵਾਲ ਕੋਲ ਪੁੱਜੇ ਤਾਂ ਪਿੱਛੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਸਮੇਂ ਪਿੱਛੇ ਬੈਠੀ ਜਨਾਨੀ ਥੱਲੇ ਜਾ ਡਿੱਗੀ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੇ ਤੋੜਿਆ ਪਿਛਲੇ 50 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਕੀਤਾ ਦਾਅਵਾ
ਟਰੱਕ ਦੇ ਪਿਛਲੇ ਦੋਵੇਂ ਟਾਇਰ ਜਨਾਨੀ ਦੇ ਉੱਪਰੋਂ ਨਿਕਲ ਗਏ, ਜਿਸ ਕਾਰਨ ਜਨਾਨੀ ਦੀ ਲਾਸ਼ ਦੇ ਚਿੱਥੜੇ ਉੱਡ ਗਏ ਅਤੇ ਜਨਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਨੇ ਜਨਾਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਹੈ, ਜਦੋਂ ਕਿ ਟਰੱਕ ਚਾਲਕ ਟਰੱਕ ਛੱਡ ਕੇ ਫ਼ਰਾਰ ਹੋ ਗਿਆ ਹੈ। ਪੁਲਸ ਨੇ ਟਰੱਕ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਲਾਡੋਵਾਲ ਵਿਚ ਸੈਂਕੜੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਯੂਨੀਅਨ ਵੱਲੋਂ ਹੜਤਾਲ ਦਾ ਐਲਾਨ
ਥਾਣੇ ਕੋਲ ਟਰੱਕ ਖੜ੍ਹਾ ਸੀ ਅਤੇ ਇਸ ਦੌਰਾਨ ਜਨਾਨੀ ਦੇ ਕੁੱਝ ਰਿਸ਼ਤੇਦਾਰਾਂ ਨੇ ਟਰੱਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਥਾਣਾ ਮੁਖੀ ਜਸਵੀਰ ਸਿੰਘ ਅਤੇ ਕਾਂਸਟੇਬਲ ਬੀਰਬਲ ਦੀ ਬਹਾਦਰੀ ਨਾਲ ਡਰਾਈਵਰ ਸੀਟ ’ਤੇ ਲਾਈ ਅੱਗ ਬੁਝਾ ਦਿੱਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ