ਖੰਨਾ : ਸੰਘਣੀ ਧੁੰਦ ਕਾਰਨ ਗੱਡੀਆਂ ''ਚ ਗੱਡੀਆਂ ਵੱਜੀਆਂ, 2 ਦਰਜਨ ਜ਼ਖਮੀਂ (ਤਸਵੀਰਾਂ)

Friday, Nov 30, 2018 - 08:59 AM (IST)

ਖੰਨਾ : ਸੰਘਣੀ ਧੁੰਦ ਕਾਰਨ ਗੱਡੀਆਂ ''ਚ ਗੱਡੀਆਂ ਵੱਜੀਆਂ, 2 ਦਰਜਨ ਜ਼ਖਮੀਂ (ਤਸਵੀਰਾਂ)

ਖੰਨਾ (ਵਿਪਨ) : ਖੰਨਾ ਨੇੜੇ ਜੀ. ਟੀ. ਰੋਡ 'ਤੇ ਸ਼ੁੱਕਰਵਾਰ ਨੂੰ ਜ਼ਬਰਦਸਤ ਹਾਦਸਾ ਵਾਪਰਿਆ, ਜਿਸ ਦੌਰਾਨ 2 ਦਰਜਨ ਦੇ ਕਰੀਬ ਵਰਕਰ ਜ਼ਖਮੀਂ ਹੋ ਗਏ। ਜਾਣਕਾਰੀ ਮੁਤਾਬਕ  ਜੀ. ਟੀ. ਰੋਡ 'ਤੇ ਸੰਘਣੀ ਧੁੰਦ ਦੇ ਕਾਰਨ 3 ਵਾਹਨ ਆਪਸ 'ਚ ਟਕਰਾ ਗਏ।

PunjabKesari

ਇਸ ਦੌਰਾਨ ਇਕ ਕੰਪਨੀ 'ਚ ਕੰਮ ਕਰਨ ਜਾ ਰਹੇ ਵਰਕਰਾਂ ਦੀ ਬੱਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਬੱਸ 'ਚ ਬੈਠੇ ਕਰੀਬ 2 ਦਰਜਨ ਵਰਕਰ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

PunjabKesari


author

Babita

Content Editor

Related News