i20 ''ਚ ਜਾ ਰਹੇ ਪ੍ਰਵਾਸੀ ਮਜ਼ਦੂਰ ਦੀ ਸੜਕ ਹਾਦਸੇ ''ਚ ਮੌਤ, ਸੜਕ ਸੁਰੱਖਿਆ ਫ਼ੋਰਸ ਨੇ ਬਚਾਈ ਬਾਕੀਆਂ ਦੀ ਜਾਨ

Wednesday, Feb 14, 2024 - 04:48 AM (IST)

i20 ''ਚ ਜਾ ਰਹੇ ਪ੍ਰਵਾਸੀ ਮਜ਼ਦੂਰ ਦੀ ਸੜਕ ਹਾਦਸੇ ''ਚ ਮੌਤ, ਸੜਕ ਸੁਰੱਖਿਆ ਫ਼ੋਰਸ ਨੇ ਬਚਾਈ ਬਾਕੀਆਂ ਦੀ ਜਾਨ

ਕਪੂਰਥਲਾ (ਮਹਾਜਨ)- ਨਡਾਲਾ-ਬੇਗੋਵਾਲ ਰੋਡ 'ਤੇ ਅੱਗੇ ਤੋਂ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਦਰੱਖਤ ਨਾਲ ਜਾ ਟਕਰਾਈ। ਇਸ ਵਿਚ ਕਲੀਨਰ ਸਾਈਡ ਬੈਠੇ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਦਕਿ ਕਾਰ ਚਾਲਕ ਤੇ ਪਿੱਛੇ ਬੈਠਾ ਇਕ ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਪ੍ਰਵਾਸੀ ਮਜ਼ਦੂਰ ਗੋਲੂ ਵਾਸੀ ਮੁੰਗੇਰ (ਬਿਹਾਰ) ਹਾਲ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਆਪਣੇ ਮਾਮਾ ਰਵੀ (30) ਵਾਸੀ ਕਿਉਲ ਖਰੋੜ ਜ਼ਿਲ੍ਹਾ ਲਖੀਸੇਰ (ਬਿਹਾਰ) ਹਾਲ ਵਾਸੀ ਨਡਾਲਾ ਨਾਲ ਐਲੂਮੀਨੀਅਮ ਦਾ ਕੰਮ ਕਰਦੇ ਨਡਾਲਾ ਵਾਸੀ ਸੁਰਿੰਦਰ ਸਿੰਘ ਦੇ ਨਾਲ ਉਸ ਦੀ ਆਈ-20 ਕਾਰ ਨੰਬਰ ਪੀ.ਬੀ.-57-1900 ‘ਚ ਬੈਠ ਕੇ ਨੰਗਲ ਲੁਬਾਣਾ ਤੇ ਹੋਰ ਪਿੰਡਾਂ 'ਚ ਪੱਥਰ ਲਗਾਉਣ ਦਾ ਕੰਮ ਦੇਖ ਕੇ ਵਾਪਸ ਨਡਾਲਾ ਆ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਫ਼ਿਰ ਦਾਗੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਅੱਧੀ ਰਾਤ ਨੂੰ ਵੀ ਕਾਰਵਾਈ ਜਾਰੀ, ਦੇਖੋ ਮੌਕੇ ਦੇ ਹਾਲਾਤ (ਵੀ

ਦੁਪਹਿਰ 3 ਵਜੇ ਜਦੋਂ ਉਹ ਅੱਡਾ ਮਕਸੂਦਪੁਰ ਨੇੜੇ ਪਹੁੰਚੇ ਤਾਂ ਨਡਾਲਾ ਵਾਲੇ ਪਾਸੇ ਤੋਂ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੀ ਕਾਰ ਸੜਕ ਤੋਂ ਹੇਠਾਂ ਜਾ ਕੇ ਦਰਖ਼ਤ ਨਾਲ ਜਾ ਟਕਰਾਈ। ਜਿਸ ਕਾਰਨ ਕਲੀਨਰ ਵਾਲੇ ਪਾਸੇ ਬੈਠੇ ਉਸ ਦੇ ਮਾਮਾ ਰਵੀ ਦੀ ਮੌਤ ਹੋ ਗਈ। ਜਦਕਿ ਉਹ ਤੇ ਸੁਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਏ.ਐਸ.ਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਨਡਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ) 'ਚ ਤਾਇਨਾਤ ਏ.ਐਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸੁਰਿੰਦਰ ਸਿੰਘ ਤੇ ਪਿੱਛੇ ਬੈਠੇ ਗੋਲੂ ਨੂੰ ਇਲਾਜ ਲਈ ਅਲੱਗ-ਅਲੱਗ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News