ਬ੍ਰਾਹਮਣ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਦੀ ਸੜਕ ਹਾਦਸੇ ''ਚ ਮੌਤ

Monday, Aug 17, 2026 - 01:13 PM (IST)

ਬ੍ਰਾਹਮਣ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਦੀ ਸੜਕ ਹਾਦਸੇ ''ਚ ਮੌਤ

ਸੁਨਾਮ ਉਧਮ ਸਿੰਘ ਵਾਲਾ (ਬਾਂਸਲ)- ਧਾਰਮਿਕ ਥਾਂ ਤੋਂ ਵਾਪਸ ਆਪਣੇ ਸ਼ਹਿਰ ਵੱਲ ਆ ਰਹੇ ਬ੍ਰਾਹਮਣ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਜੈਦੇਵ ਸ਼ਰਮਾ ਜੀ ਦਾ ਇਕ ਐਕਸੀਡੈਂਟ ਤੋਂ ਬਾਅਦ ਮੌਤ ਹੋ ਗਈ, ਜਿਸ ਨਾਲ ਸਾਰੇ ਸ਼ਹਿਰ ਦੇ ਵਿਚ ਸੋਗ ਦਾ ਮਾਹੌਲ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਸ਼ਰਮਾ ਜੀ ਨੇ ਦੱਸਿਆ ਕਿ ਇਹ 6-7 ਜਣੇ ਧਾਰਮਿਕ ਅਸਥਾਨ ਤੋਂ ਵਾਪਸ ਆ ਰਹੇ ਸਨ ਕਿ ਕੈਥਲ ਨੇੜੇ ਇਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਸਾਰੇ ਜ਼ਖ਼ਮੀ ਹੋ ਗਏ। ਜੈਦੇਵ ਸ਼ਰਮਾ ਨੂੰ ਕੈਥਲ ਤੋਂ ਬਾਅਦ ਪਟਿਆਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਉਨ੍ਹਾਂ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ‌ਬਾਕੀ ਜ਼ਖ਼ਮੀ ਵੀ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।


 


author

Anmol Tagra

Content Editor

Related News