ਜਲੰਧਰ 'ਚ ਸਵੇਰ ਵੇਲੇ ਵਾਪਰੀ ਘਟਨਾ : ਨਿੱਜੀ ਸਕੂਲ 'ਚ ਪੜ੍ਹਦੇ ਵਿਦਿਆਰਥੀ ਦਾ ਕਾਰਾ ਦੇਖ ਲੋਕ ਹੈਰਾਨ

05/25/2023 9:27:14 AM

ਜਲੰਧਰ : ਇੱਥੇ ਕੂਲ ਰੋਡ 'ਤੇ ਵੀਰਵਾਰ ਸਵੇਰੇ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਨੇ ਸਕਾਰਪੀਓ ਗੱਡੀ ਨੂੰ ਟੱਕਰ ਮਾਰ ਦਿੱਤੀ। ਦਰਅਸਲ ਗੱਡੀ 'ਚ ਸਵਾਰ ਮੁੰਡਾ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ, ਜਿਸ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ। ਸਵੇਰੇ-ਸਵੇਰੇ ਉਹ ਸਕੂਲ ਨੂੰ ਜਾ ਰਿਹਾ ਸੀ ਕਿ ਇਕ ਸਕਾਰਪੀਓ ਗੱਡੀ ਨੂੰ ਉਸ ਨੇ ਲਪੇਟ 'ਚ ਲੈ ਲਿਆ, ਜਿਸ ਤੋਂ ਬਾਅਦ ਉਸ ਦੀ ਖ਼ੁਦ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ Result

ਚਸ਼ਮਦੀਦਾਂ ਮੁਤਾਬਕ ਨਾਬਾਲਗ ਮੁੰਡਾ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਜੇਕਰ ਉਸ ਦੀ ਗੱਡੀ ਸਕਾਰਪੀਓ ਨਾਲ ਨਾ ਟਕਰਾਉਂਦੀ ਤਾਂ ਸੜਕ 'ਤੇ ਪੈਦਲ ਜਾ ਰਹੇ 2 ਰਾਹਗੀਰਾਂ ਦੀ ਮੌਤ ਹੋ ਜਾਂਦੀ। ਲੋਕਾਂ ਨੇ ਜਦੋਂ ਨਾਬਾਲਗ ਮੁੰਡੇ ਨੂੰ ਕਾਬੂ ਕੀਤਾ ਤਾਂ ਉਸ ਕੋਲ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਗੱਡੀ ਦੇ ਕੋਈ ਕਾਗਜ਼ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਜਲਦ ਲਿਆਵੇਗੀ ਗ੍ਰੀਨ ਹਾਈਡ੍ਰੋਜਨ ਨੀਤੀ

ਮੁੰਡੇ ਨੇ ਜਿਸ ਗੱਡੀ 'ਚ ਆਪਣੀ ਕਾਰ ਮਾਰੀ, ਉਸ 'ਤੇ ਐਡਵੋਕੇਟ ਦੇ ਸਟਿੱਕਰ ਲੱਗੇ ਹੋਏ ਹਨ। ਗੱਡੀ ਮੁੰਡੇ ਦੇ ਮਾਮੇ ਦੀ ਦੱਸੀ ਜਾ ਰਹੀ ਹੈ, ਜੋ ਕਿ ਵਕੀਲ ਹੈ। ਮੁੰਡੇ ਦੇ ਪਿਤਾ ਕਾਰੋਬਾਰੀ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਵੀਡੀਓ ਬਣਾ ਕੇ ਕਿਸੇ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News