ਜਗਰਾਓਂ ''ਚ ਓਵਰਬ੍ਰਿਜ ਤੋਂ ਹੇਠਾਂ ਜਾ ਡਿੱਗੀ ਕਾਰ! ਵਾਲ-ਵਾਲ ਬਚਿਆ ਟੱਬਰ

Tuesday, Jun 02, 2026 - 02:29 PM (IST)

ਜਗਰਾਓਂ ''ਚ ਓਵਰਬ੍ਰਿਜ ਤੋਂ ਹੇਠਾਂ ਜਾ ਡਿੱਗੀ ਕਾਰ! ਵਾਲ-ਵਾਲ ਬਚਿਆ ਟੱਬਰ

ਜਗਾਰਓਂ: ਜਗਰਾਓਂ ਦੇ ਪਿੰਡ ਅਲੀਗੜ੍ਹ ਵਿਚ ਇਕ ਕਾਰ ਓਵਰਬ੍ਰਿਜ ਤੋਂ ਹੇਠਾਂ ਜਾ ਡਿੱਗੀ। ਕਾਰ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ ਸਵਾਰ ਸਨ। ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਕਾਰ ਵਿਚ ਸਵਾਰ ਪਰਿਵਾਰਕ ਮੈਂਬਰਾਂ ਦੀ ਜਾਨ ਵਾਲ-ਵਾਲ ਬੱਚ ਗਈ। 

ਜਾਣਕਾਰੀ ਮੁਤਾਬਕ, ਰੁੜਕਾ ਕਲਾਂ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਆਪਣੀ ਪਤਨੀ ਤੇ ਧੀ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਕਿੱਧਰੇ ਜਾ ਰਹੇ ਸਨ। ਜਦੋਂ ਉਹ ਪਿੰਡ ਅਲੀਗੜ੍ਹ ਦੇ ਓਵਰਬ੍ਰਿਜ 'ਤੇ ਪਹੁੰਚੇ ਤਾਂ ਕਾਰ ਚਲਾਉਂਦਿਆਂ ਅਚਾਨਕ ਉਨ੍ਹਾਂ ਨੂੰ ਨੀਂਦ ਦਾ ਝੋਂਕਾ ਆ ਗਿਆ ਤੇ ਕਾਰ ਬੇਕਾਬੂ ਹੋ ਗਈ। ਜਦੋਂ ਤਕ ਉਹ ਕਾਰ ਨੂੰ ਸੰਭਾਲ ਪਾਉਂਦੇ, ਕਾਰ ਓਵਰਬ੍ਰਿਜ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਜਾ ਡਿੱਗੀ ਤੇ ਪਲਟੀਆਂ ਵੀ ਖਾ ਗਈ। ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। 

ਇਸ ਸਬੰਧੀ ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਲੀਗੜ੍ਹ ਵਿਚ ਇਕ ਕਾਰ ਓਵਰਬ੍ਰਿਜ ਤੋਂ ਹੇਠਾਂ ਡਿੱਗੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। 


author

Anmol Tagra

Content Editor

Related News