ਪੈਦਲ ਜਾ ਰਹੇ ਵਿਅਕਤੀ ''ਚ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ, ''ਆਪ'' ਆਗੂ ਦਾ PA ਸੀ ਮ੍ਰਿਤਕ

Sunday, Sep 10, 2023 - 05:51 AM (IST)

ਪੈਦਲ ਜਾ ਰਹੇ ਵਿਅਕਤੀ ''ਚ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ, ''ਆਪ'' ਆਗੂ ਦਾ PA ਸੀ ਮ੍ਰਿਤਕ

ਰਾਜਾਸਾਂਸੀ (ਰਾਜਵਿੰਦਰ ਹੁੰਦਲ): ਵਿਧਾਨ ਸਭਾ ਹਲਕਾ ਰਾਜਾਸਸੀ ਤੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗਰੇਨ ਦੇ ਨਿੱਜੀ ਸਹਾਇਕ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੈੱਡ ਅਲਰਟ ਜਾਰੀ, ਸੁਰੱਖਿਆ ਵਧਾਈ; 3660 ਵਿਅਕਤੀਆਂ ਦੀ ਲਈ ਤਲਾਸ਼ੀ

ਮਿਲੀ ਜਾਣਕਾਰੀ ਅਨੁਸਾਰ  ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੇ ਪੀ.ਏ. ਵਜੋਂ ਸੇਵਾਵਾ ਨਿਭਾਅ ਰਿਹਾ ਨੌਜਵਾਨ ਅਜੇਪਾਲ ਸਿੰਘ (22) ਦੇਰ ਸ਼ਾਮ ਚੇਅਰਮੈਨ ਮਿਆਂਦੀਆਂ ਨਾਲ ਹਲਕੇ ਦੇ ਪਿੰਡਾਂ ਵਿਚੋਂ ਮੀਟਿੰਗਾ ਸਮਾਪਤ ਕਰਨ ਉਪਰੰਤ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਰਾਜਾਸਾਂਸੀ ਨੂੰ ਪਰਤ ਰਿਹਾ ਸੀ। ਉਹ ਜਦ ਪਿੰਡ ਕੜਿਆਲ ਪੁੱਜਾ ਤਾਂ ਉਸ ਦਾ ਮੋਟਰ ਸਾਈਕਲ ਅਚਾਨਕ ਸੈਰ ਕਰ ਰਹੇ ਵਿਅਕਤੀ ਨਾਲ ਜਾਂ ਟਕਰਾਇਆ ਜਿਸ ਕਾਰਨ ਸੜਕ ਤੇ ਡਿੱਗਣ ਨਾਲ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News