ਅੰਮ੍ਰਿਤਸਰ ''ਚ ਟਰੱਕ ਤੇ ਮੋਟਰਸਕਾਈਲ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ

Wednesday, Jun 17, 2020 - 09:00 AM (IST)

ਅੰਮ੍ਰਿਤਸਰ ''ਚ ਟਰੱਕ ਤੇ ਮੋਟਰਸਕਾਈਲ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਦਰਦਨਾਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ  ਇੰਦਰਜੀਤ ਸਿੰਘ ਬੀਤੀ ਰਾਤ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਦੀ ਇਕ ਟਰੱਕ ਨਾਲ ਟੱਕਰ ਹੋ ਗਈ, ਜੋ ਕਿ ਜਲੰਧਰ ਵੱਲੋਂ ਆ ਰਿਹਾ ਸੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੰਦਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੰਦਰਜੀਤ ਆਪਣੇ ਪਿੱਛੇ 2 ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਦੱਸਣਯੋਗ ਹੈ ਕਿ ਜਿੱਥੇ ਪੂਰੀ ਦੁਨੀਆ ਸਮੇਤ ਕੋਰੋਨਾ ਮਹਾਮਾਰੀ ਨੇ ਸੂਬੇ 'ਚ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਇਸ ਮਾਮਲੇ 'ਚ ਉਸ ਸਮੇਂ ਪੁਲਸ ਦੀ ਅਣਗਹਿਲੀ ਦੇਖਣ ਨੂੰ ਮਿਲੀ, ਜਦੋਂ ਮ੍ਰਿਤਕ ਇੰਦਰਜੀਤ ਸਿੰਘ ਦੀ ਲਾਸ਼ ਨੂੰ ਚੁੱਕਣ ਸਮੇਂ ਕਿਸੇ ਤਰ੍ਹਾਂ ਦੀ ਸਾਵਧਾਨੀ ਨਹੀਂ ਵਰਤੀ ਗਈ ਅਤੇ ਨਾ ਹੀ ਪੀ. ਪੀ. ਈ. ਕਿੱਟਾਂ ਪਾਈਆਂ ਗਈਆਂ। ਜੇਕਰ ਇਸੇ ਤਰ੍ਹਾਂ ਮਹਾਮਾਰੀ ਦੌਰਾਨ ਅਣਗਹਿਲੀ ਵਰਤੀ ਜਾਂਦੀ ਰਹੀ ਤਾਂ ਕੋਰੋਨਾ ਇਸ ਤੋਂ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਸਕਦਾ ਹੈ। 
 


author

Babita

Content Editor

Related News