ਸੜਕ ਹਾਦਸੇ ''ਚ ਪਤੀ-ਪਤਨੀ ਦੀ ਮੌਤ, ਮਾਮਲਾ ਦਰਜ

08/24/2016 4:57:21 PM

ਬਟਾਲਾ (ਸੈਂਡੀ)— ਬੀਤੀ ਰਾਤ ਸ੍ਰੀ ਹਰਗੋਬਿੰਦਪੁਰ ਬਟਾਲਾ ਰੋਡ ''ਤੇ ਪਿੰਡ ਚੀਮਾ ਖੁੰਡੀ ਦੇ ਨਜ਼ਦੀਕ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋਣ ਦਾ ਅਤਿ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁੱਚਾ ਸਿੰਘ ਪੁੱਤਰ ਗਿਆਨ ਸਿੰਘ (40 ਸਾਲਾ) ਤੇ ਉਸ ਦੀ ਪਤਨੀ ਬਲਵਿੰਦਰ ਕੌਰ (38 ਸਾਲਾ) ਵਾਸੀ ਚੌੜੇ ਥਾਣਾ ਘੁਮਾਣ, ਜੋ ਪਿੰਡ ਚੀਮਾ ਖੁੱਡੀ ਜੀ.ਕੇ.ਜੀ ਭੱਠੇ ''ਤੇ ਇੱਟਾਂ ਪਾਉਣ ਦੀ ਲੇਬਰ ਦਾ ਕੰਮ ਕਰਦੇ ਸਨ ਤੇ ਬੀਤੀ ਰਾਤ ਆਪਣੇ ਮੋਟਰਸਾਈਕਲ ''ਤੇ ਸਵਾਰ ਹੋ ਕੇ ਭੱਠੇ ''ਤੇ ਵਾਪਸ ਜਾ ਰਹੇ ਸਨ ਕਿ ਭੱਠੇ ਤੋਂ ਇੱਕ-ਡੇਢ ਕਿਲੋਮੀਟਰ ਦੀ ਦੂਰੀ ਤੇ ਕਿਸੇ ਅਣਪਛਾਤੇ ਵਾਹਨ ਸਵਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਬਲਵਿੰਦਰ ਕੌਰ ਦੀ ਮੌਕੇ ''ਤੇ ਹੀ ਮੌਤ ਹੋ ਗਈ ਤੇ ਸੁੱਚਾ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਜ਼ਖਮੀ ਹਾਲਤ ਵਿਚ ਸੁੱਚਾ ਸਿੰਘ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਇਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਉਥੇ ਉਸਨੇ ਵੀ ਦਮ ਤੋੜ ਦਿੱਤਾ। ਇਸ ਸੰਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਨ ਸਵਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Gurminder Singh

Content Editor

Related News