ਸ਼ੱਕੀ ਹਾਲਾਤ ''ਚ ਅੱਗ ਦੀਆਂ ਲਪਟਾਂ ''ਚ ਝੂਲਸਿਆ ਪੂਰਾ ਪਰਿਵਾਰ, 3 ਦੀ ਮੌਤ 4 ਗੰਭੀਰ ਜ਼ਖਮੀ

Friday, Aug 25, 2017 - 02:21 PM (IST)

ਸ਼ੱਕੀ ਹਾਲਾਤ ''ਚ ਅੱਗ ਦੀਆਂ ਲਪਟਾਂ ''ਚ ਝੂਲਸਿਆ ਪੂਰਾ ਪਰਿਵਾਰ, 3 ਦੀ ਮੌਤ 4 ਗੰਭੀਰ ਜ਼ਖਮੀ

ਜਲੰਧਰ (ਛਾਬੜਾ) — ਪਿੰਡ ਮਹਿਤਪੁਰ 'ਚ ਵੀਰਵਾਰ ਦੇਰ ਰਾਤ ਸੌ ਰਹੇ ਪਰਿਵਾਰ 'ਤੇ ਤੇਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ, ਜਦ ਕਿ 4 ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਥੇ ਘਟਨਾ ਦੀ ਸੂਚਨਾ ਮਿਲਦੇ ਹੀ ਨੇੜੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਰਸਤੇ 'ਚੋਂ ਹੀ 3 ਲੋਕਾਂ ਨੇ ਦਮ ਤੋੜ ਦਿੱਤਾ। ਜਿਨ੍ਹਾਂ ਦੀ ਪਹਿਚਾਣ ਮਹਿਲਾ ਸੋਨੀਆਂ ਸਮੇਤ ਦੋ ਬੱਚੇ ਰਹਿਮਤ ਤੇ ਸਾਨੀਆ ਵਜੋਂ ਹੋਈ ਹੈ। ਫਿਲਹਾਲ 4 ਹੋਰ ਲੋਕਾਂ ਨੂੰ ਜਲੰਧਰ ਸਥਿਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਧਰ, ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News