ਐਕਸੀਡੈਂਟ ਕਲੇਮ ਦੇਣ ਤੋਂ ਮਨ੍ਹਾਂ ਕਰਨ ''ਤੇ ਇਸ਼ੋਰੈਂਸ ਕੰਪਨੀ ਨੂੰ ਜੁਰਮਾਨਾ

11/29/2019 12:23:40 PM

ਜਲੰਧਰ—ਬੀਮਾ ਕੰਪਨੀਆਂ ਮੁਤਾਬਕ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾ ਕੇ ਉਪਭੋਗਤਾਵਾਂ ਨੂੰ ਕਲੇਮ ਦੇਣ ਤੋਂ ਮਨ੍ਹਾ ਕਰ ਦਿੰਦੀ ਹੈ, ਪਰ ਕਾਨੂੰਨ ਅਤੇ ਆਪਣੀ ਅਧਿਕਾਰਾਂ ਦੀ ਜਾਗਰੂਕਤਾ ਤੁਹਾਨੂੰ ਆਪਣੇ ਇਨਸਾਫ ਦਿਵਾਉਣ 'ਚ ਮਦਦ ਕਰਦੀ ਹੈ। ਅਜਿਹਾ ਹੀ ਇਕ ਕੇਸ 'ਚ ਜ਼ਿਲਾ ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਐਕਸੀਡੈਂਟ ਕਲੇਮ ਦੀ 4 ਲੱਖ 58 ਹਜ਼ਾਰ ਰੁਪਏ 12 ਫੀਸਦੀ ਬਿਆਜ ਦੇ ਨਾਲ ਵਾਪਸ ਦੇਣ ਦੇ ਨਾਲ 65 ਹਜ਼ਾਰ ਜੁਰਮਾਨਾ ਅਤੇ 16 ਹਜ਼ਾਰ ਵਕੀਲ ਖਰਚ ਦੇਣ ਦੇ ਆਦੇਸ਼ ਜਾਰੀ ਕੀਤੇ ਹਨ। ਬਾਬਾ ਦੀਪ ਸਿੰਘ ਨਗਰ ਕਪੂਰਥਲਾ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਸਾਲ 2017 ਤੋਂ 2018 'ਚ ਆਪਣੀ ਟੈਂਪੂ ਟਰੈਵਲ (ਪੀ.ਬੀ. 01ਏ 3005) ਦੇ ਲਈ ਬੀਮਾ ਕਰਵਾਇਆ ਸੀ ਪਰ 19 ਅਪ੍ਰੈਲ 2017 ਨੂੰ ਸ੍ਰੀ ਫਤਿਹਗੜ੍ਹ ਸਾਹਿਬ 'ਚ ਗੱਡੀ ਦਾ ਐਕਸੀਡੈਂਟ ਹੋ ਗਿਆ। ਗੱਡੀ ਕਪੂਰਥਲਾ ਨਿਵਾਸੀ ਰੁਪਿੰਦਰ ਬੀਰ ਸਿੰਘ ਚਲਾ ਰਹੇ ਸਨ, ਜਿਸ ਦਾ ਜ਼ਿਕਰ ਐੱਫ.ਆਈ.ਆਰ. ਅਤੇ ਡੀ.ਡੀ.ਆਰ. 'ਚ ਵੀ ਦਰਜ ਹੈ। ਦੁਰਘਟਨਾ ਦੇ ਬਾਅਦ ਗੱਡੀ ਨੂੰ ਜਲੰਧਰ ਦੇ ਇਕ ਗੈਰੇਜ 'ਚ ਭੇਜਿਆ ਗਿਆ ਅਤੇ ਕਰੀਬ 4 ਲੱਖ 58 ਹਜ਼ਾਰ 50 ਰੁਪਏ ਦਾ ਖਰਚਾ ਦੱਸਿਆ ਗਿਆ। ਇਸ ਦੀ ਸਾਰੀ ਇੰਸ਼ੋਰੈਂਸ ਕਲੇਮ ਦੀ ਫਾਈਲ ਚੋਲਾ ਐੱਮ.ਐੱਸ.ਜਨਰਲ ਇੰਸ਼ੋਰੈਂਸ ਦੇ ਆਫਿਸ ਸਬਮਿਟ ਕਰਵਾਈ ਗਈ।

ਬੀਮਾ ਕੰਪਨੀ ਵਲੋਂ ਪ੍ਰਦੀਪ ਸਿੰਘ ਦਾ ਡਰਾਈਵਿੰਗ ਲਾਈਸੈਂਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਡਰਾਈਵਿੰਗ ਲਾਈਸੈਂਸ ਜਮ੍ਹਾ ਕਰਵਾਉਣ ਦੇ ਚੱਲਦੇ ਕੰਪਨੀ ਨੇ ਕਲੇਮ ਰਿਜੈਕਟ ਕਰ ਦਿੱਤਾ। ਇਸ ਦੇ ਬਾਅਦ ਐਕਸੀਡੈਂਟ ਨੀਤੀਸ਼ ਅਰੋੜਾ ਵਲੋਂ 15 ਦਸੰਬਰ 2017 ਨੂੰ ਜਲੰਧਰ ਖਪਤਕਾਰ ਫੋਰਮ 'ਚ ਕੇਸ ਫਾਈਲ ਕੀਤਾ ਗਿਆ। 

ਐਡਵੋਕੇਟ ਨੀਤੀਸ਼ ਨੇ ਦੱਸਿਆ ਕਿ ਗੱਡੀ ਪ੍ਰਦੀਪ ਸਿੰਘ ਚਲਾ ਰਹੇ ਸਨ, ਜਿਸ ਦਾ ਜ਼ਿਕਰ ਐੱਫ.ਆਈ.ਆਰ. 'ਚ ਵੀ ਦਰਜ ਹੈ ਅਤੇ ਇਸ ਦੇ ਬਾਰੇ 'ਚ ਇੰਸ਼ੋਰੈਂਸ ਕੰਪਨੀ ਨੂੰ ਵੀ ਦੱਸਿਆ ਗਿਆ ਪਰ ਬਿਨਾਂ ਦੇ ਵਜ੍ਹਾ ਦੇ ਕੰਪਨੀ ਨੇ ਕਲੇਮ ਰਿਜੈਕਟ ਕਰ ਦਿੱਤਾ। ਵਕੀਲ ਦੀ ਦਲੀਲਾਂ ਸੁਣਨ ਦੇ ਬਾਅਦ ਜ਼ਿਲਾ ਕੰਜ਼ਿਊਮਰ ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਨੇ ਉਪਭੋਗਤਾ ਦੇ ਹੱਕ 'ਚ ਫੈਸਲਾ ਸੁਣਾਇਆ ਅਤੇ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਦੇ 4 ਲੱਖ 58 ਹਜ਼ਾਰ ਰੁਪਏ ਸਾਲ 2017 ਤੋਂ 12 ਫੀਸਦੀ ਬਿਆਜ ਦੇ ਨਾਲ ਵਾਪਸ ਕਰਨ ਨੂੰ ਕਿਹਾ ਅਤੇ ਨਾਲ ਹੀ 65 ਹਜ਼ਾਰ ਜੁਰਮਾਨਾ ਅਤੇ 15 ਹਜ਼ਾਰ ਵਕੀਲ ਖਰਚ ਦੇਣ ਲਈ ਕਿਹਾ ਗਿਆ ਹੈ।


Shyna

Edited By Shyna