ਤੇਜ਼ ਰਫ਼ਤਾਰ ਸਕਾਰਪੀਓ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, 2 ਨੌਜਵਾਨ ਜ਼ਖਮੀ
Thursday, Oct 30, 2025 - 02:37 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਨੌਜਵਾਨ ਕਾਰ ਦਾ ਸ਼ੀਸ਼ਾ ਟੁੱਟਣ ਕਾਰਨ ਕਾਰ ’ਚੋਂ ਬਾਹਰ ਡਿੱਗ ਪਿਆ, ਜਦੋਂ ਕਿ ਇਕ ਹੋਰ ਵਿਅਕਤੀ ਨੂੰ ਬਾਹਰ ਕੱਢਣ ਲਈ ਖਿੜਕੀ ਕੱਟਣੀ ਪਈ।
ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਇਕ ਹੋਰ ਪਾਰਕ ਕੀਤੀ ਕਾਰ ’ਚ ਦੋ ਨੌਜਵਾਨ ਬੈਠੇ ਸਨ ਅਤੇ ਜੇਕਰ ਸਕਾਰਪੀਓ ਦਰੱਖਤ ਨਾਲ ਨਾ ਟਕਰਾਉਂਦੀ ਤਾਂ ਇਹ ਸਕਾਰਪੀਓ ਪਾਰਕ ਕੀਤੀ ਕਾਰ ’ਚ ਜਾ ਵੱਜਣੀ ਸੀ, ਜਿਸ ਨਾਲ ਕਾਰ ’ਚ ਬੈਠੇ ਨੌਜਵਾਨਾਂ ਦਾ ਬਚ ਸਕਣਾ ਮੁਸ਼ਕਲ ਹੋ ਜਾਣਾ ਸੀ। ਉਸ ਨੇ ਦੱਸਿਆ ਕਿ ਸਕਾਰਪੀਓ ’ਚ ਸਵਾਰ ਦੋਵੇਂ ਨੌਜਵਾਨ ਜ਼ਖਮੀ ਹੋਏ ਹਨ ਪਰ ਉਨ੍ਹਾਂ ਦੀ ਹਾਲਤ ਠੀਕ ਹੈ।
