ਸਤੁੰਲਨ ਵਿਗੜਨ ਕਾਰਨ ਸਕਾਰਪੀਓ ਦਰੱਖਤ ਨਾਲ ਟਕਰਾਈ, 2 ਜ਼ਖਮੀ

Monday, Nov 25, 2024 - 10:19 AM (IST)

ਸਤੁੰਲਨ ਵਿਗੜਨ ਕਾਰਨ ਸਕਾਰਪੀਓ ਦਰੱਖਤ ਨਾਲ ਟਕਰਾਈ, 2 ਜ਼ਖਮੀ

ਬੋਹਾ (ਅਮਨਦੀਪ) : ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਕਾਰਪੀਓ ਸਵਾਰ ਇਕ ਪਰਿਵਾਰ ਪਿੰਡ ਕਲੋਠਾ ਤੋਂ ਭਾਦੜਾ ਨੂੰ ਜਾ ਰਹੇ ਸੀ। ਰਸਤੇ ’ਚ ਪਿੰਡ ਰਾਮਪੁਰ ਮੁੰਡੇਰ ਕੋਲ ਮੋਟਰਸਾਈਕਲ ਸਵਾਰਾਂ ਵੱਲੋਂ ਅੱਗਿਓਂ ਕੱਟ ਮਾਰ ਦਿੱਤਾ ਅਤੇ ਸਤੁੰਲਨ ਵਿਗੜਨ ਕਾਰਨ ਸਕਾਰਪੀਓ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ 2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਇਸ ਦੌਰਾਨ ਮੋਟਰਸਾਈਕਲ ਸਵਾਰ ਮੌਕੇ ’ਤੇ ਭੱਜ ਗਏ। ਸਕਾਰਪਿਓ ਸਵਾਰ ਜਸਵਿੰਦਰ ਕੌਰ ਪਤਨੀ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਬਾਬੂ ਸਿੰਘ ਤੇ ਗੱਗੀ ਸਿੰਘ ਪੁੱਤਰ ਸੁਰਜੀਤ ਸਿੰਘ ਇੱਕੋ ਪਰਿਵਾਰ ਦੇ ਮੈਂਬਰ ਸਨ। ਮੌਕੇ ’ਤੇ ਪਹੁੰਚੇ ਥਾਣਾ ਬੋਹਾ ਦੇ ਏ. ਐੱਸ. ਆਈ. ਤਰਸੇਮ ਸਿੰਘ ਨੇ ਦਰੱਖਤ ਸਾਈਡ ’ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ ਅਤੇ ਮੋਟਰਸਾਈਕਲ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
 


author

Babita

Content Editor

Related News