ਡੋਲੀ ਲੈ ਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਵਿਆਹ ਦੀਆਂ ਖ਼ੁਸ਼ੀਆਂ ਪਈਆਂ ਫਿੱਕੀਆਂ

02/08/2024 5:20:18 PM

ਖੰਨਾ (ਵਿਪਨ) : ਖੰਨਾ ਦੇ ਸਮਰਾਲਾ ਰੋਡ 'ਤੇ ਬੁੱਧਵਾਰ ਨੂੰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਡੋਲੀ ਲੈ ਕੇ ਆ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਲੋਕ ਜ਼ਖਮੀ ਹੋ ਗਏ। ਫਿਲਹਾਲ ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਬਰਾਤ ਡੋਲੀ ਲੈ ਕੇ ਵਾਪਸ ਪਰਤ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਇਹ ਬਰਾਤ ਖੰਨਾ ਤੋਂ ਸ੍ਰੀ ਮਾਛੀਵਾੜਾ ਸਾਹਿਬ ਗਈ ਸੀ। ਬਰਾਤ ਸ਼ਾਮ ਨੂੰ ਡੋਲੀ ਲੈ ਕੇ ਵਾਪਸ ਆ ਰਹੀ ਸੀ ਕਿ ਸਮਰਾਲਾ ਰੋਡ 'ਤੇ ਰੋਹਾਣ ਮੰਡੀ ਸਾਹਮਣਿਓਂ ਆ ਰਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਲਾੜਾ-ਲਾੜੀ ਦੀ ਕਾਰ ਅੱਗੇ ਸੀ, ਜਦੋਂ ਕਿ ਪਿੱਛੇ ਲਾੜੇ ਦਾ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰ ਸਨ ਦੂਜੀ ਕਾਰ 'ਚ ਸਨ, ਜੋ ਕਿ ਸਾਰੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਮਾਪਿਆਂ ਨੂੰ ਵੱਡੀ ਰਾਹਤ, ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਨਵੀਆਂ ਸ਼ਰਤਾਂ-ਨਿਯਮ ਲਾਗੂ
ਦੱਸਣਯੋਗ ਹੈ ਕਿ ਹਾਦਸੇ 'ਚ ਜ਼ਖਮੀ ਹੋਏ ਲਾੜੇ ਦੇ ਭਰਾ ਦਾ ਅਜੇ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਬੁੱਧਵਾਰ ਨੂੰ ਛੋਟੇ ਭਰਾ ਦਾ ਵਿਆਹ ਸੀ। ਹਾਦਸੇ ਤੋਂ ਬਾਅਦ ਵਿਆਹ ਦੀਆਂ ਖ਼ੁਸ਼ੀਆਂ ਫਿੱਕੀਆਂ ਪੈ ਗਈਆਂ ਕਿਉਂਕਿ ਲਾੜੇ ਦੇ ਪਿਤਾ ਅਤੇ ਵੱਡੇ ਭਰਾ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਲਾੜੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਅੱਗਿਓਂ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਨੂ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Babita

Content Editor

Related News