ਹਾਦਸੇ ਤੋਂ ਬਾਅਦ ਗੱਡੀ ਅੱਗ ਲੱਗਣ ਕਾਰਨ ਸੜੀ, ਮਿੰਟਾਂ 'ਚ ਹੋਈ ਸੁਆਹ

Tuesday, Feb 18, 2025 - 06:28 PM (IST)

ਹਾਦਸੇ ਤੋਂ ਬਾਅਦ ਗੱਡੀ ਅੱਗ ਲੱਗਣ ਕਾਰਨ ਸੜੀ, ਮਿੰਟਾਂ 'ਚ ਹੋਈ ਸੁਆਹ

ਮਾਛੀਵਾੜਾ ਸਾਹਿਬ (ਟੱਕਰ) : ਕੱਲ ਦੇਰ ਰਾਤ ਗੜ੍ਹੀ ਨਹਿਰ ਦੇ ਪੁਲ ਨੇੜੇ ਵਾਪਰੇ ਹਾਦਸੇ ਤੋਂ ਬਾਅਦ ਇਕ ਜੀਪ ਨੂੰ ਅੱਗ ਲੱਗ ਗਈ ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਈ। ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਬੋਲੈਰੋ ਜੀਪ ਗੜ੍ਹੀ ਪੁਲ ਨੇੜੇ ਹਾਦਸੇ ਕਾਰਨ ਨੁਕਸਾਨੀ ਗਈ। ਜਦੋਂ ਇਸ ਨੂੰ ਸੜਕ ਤੋਂ ਇਕ ਪਾਸੇ ਕਰਨ ਲੱਗੇ ਤਾਂ ਉਸਨੂੰ ਅੱਗ ਲੱਗ ਗਈ।

ਉਕਤ ਨੇ ਦੱਸਿਆ ਕਿ ਗੱਡੀ ਅੰਦਰ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮ ਵੀ ਪਹੁੰਚ ਗਏ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।


author

Gurminder Singh

Content Editor

Related News