4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਟੋਟੇ-ਟੋਟੇ ਹੋਈ ਬਾਂਹ

Friday, Jul 10, 2020 - 06:15 PM (IST)

4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਟੋਟੇ-ਟੋਟੇ ਹੋਈ ਬਾਂਹ

ਅੱਪਰਾ (ਪ੍ਰਦੀਪ ਕੁਮਾਰ ): ਕਰੀਬੀ ਪਿੰਡ ਰਟੈਂਡਾ ਦੇ ਬਾਹਰਵਾਰ ਰਹਿ ਰਹੇ ਇਕ ਗੁੱਜਰ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਗਿਆ, ਜਦੋਂ ਉਨ੍ਹਾਂ ਦੇ 11 ਸਾਲ ਦੇ ਇਕਲੌਤੇ ਮੁੰਡੇ ਦੀ ਇਕ ਬਾਂਹ ਪੱਠੇ ਕੁਤਰਨ ਵਾਲੀ ਮਸ਼ੀਨ 'ਚ ਆਉਣ ਕਾਰਣ 'ਟੁਕੜੇ-ਟੁਕੜੇ' ਹੋ ਗਈ। ਉਸ ਨੂੰ ਇਲਾਜ ਲਈ ਬੰਗਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:  ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੰਡੇ ਦੇ ਪਿਤਾ ਲਾਲੀ ਨੇ ਦੱਸਿਆ ਕਿ ਮੈਂ ਗੁੱਜਰ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਮੇਰਾ ਮੁੰਡਾ ਸ਼ਾਹਿਦ, ਜਿਸ ਦੀ ਉਮਰ 11 ਸਾਲ ਹੈ, ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਸ਼ਾਹਿਦ ਅੱਜ ਸਵੇਰੇ ਲਗਭਗ 6:30 ਵਜੇ ਪੱਠੇ ਕੁਤਰਨ ਵਾਲੀ ਬਿਜਲੀ 'ਤੇ ਲਗਾਈ ਹੋਈ ਟੋਕਾ ਮਸ਼ੀਨ ਨਾਲ ਪੱਠੇ ਕੁਤਰਨ ਲੱਗ ਪਿਆ। ਇਸ ਦੌਰਾਨ ਉਸ ਦੀ ਖੱਬੀ ਬਾਂਹ ਟੋਕਾ ਮਸ਼ੀਨ 'ਚ ਆ ਗਈ। ਜਿਸ ਕਾਰਨ ਉਸ ਦੀ ਬਾਂਹ ਬੁਰੀ ਤਰ੍ਹਾਂ ਵੱਢੀ ਗਈ। ਲਾਲੀ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸ਼ਾਹਿਦ ਦੀ ਖੱਬੀ ਬਾਂਹ ਕੂਹਣੀ ਤੱਕ ਪੱਠਿਆਂ ਦੀ ਤਰ੍ਹਾਂ ਕੁਤਰੀ ਗਈ। ਉਸ ਨੂੰ ਇਲਾਜ ਲਈ ਬੰਗਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਵਿਹਲੜਾਂ ਲਈ ਮਿਸਾਲ ਹੈ ਬੀ.ਐੱਡ. ਪਾਸ ਅਪਾਹਜ ਨੌਜਵਾਨ, ਨੌਕਰੀ ਨਾ ਮਿਲਣ 'ਤੇ ਇੰਝ ਕਰ ਰਿਹੈ ਘਰ ਦਾ ਗੁਜ਼ਾਰਾ


author

Shyna

Content Editor

Related News