ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਜ਼ਖਮੀ
Saturday, Aug 25, 2018 - 01:19 AM (IST)

ਸਾਦਿਕ, (ਦੀਪਕ)-ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਸੁਰੇਸ਼ ਜਨੇਜਾ ਆਪਣੀ ਪਤਨੀ ਨਾਲ ਸਾਦਿਕ ਚੌਕ ਵਾਲੇ ਪਾਸਿਓਂ ਗੁਰੂਹਰਸਾਹਏ ਰੋਡ ’ਤੇ ਜਾ ਰਿਹਾ ਸੀ ਅਤੇ ਜਦੋਂ ਉਹ ਸਰਕਾਰੀ ਕੰਨਿਆ ਸਕੂਲ ਕੋਲੇ ਪੁੱਜਾ ਤਾਂ ਸਾਹਮਣਿਓਂ ਆ ਰਹੀ ਕਾਰ ਨਾਲ ਉਸਦੀ ਟੱਕਰ ਹੋ ਗਈ ਜਿਸ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।