ਟੁੱਟੀ ਸਡ਼ਕ ਕਾਰਨ ਨਿਤ ਦਿਨ ਵਾਪਰਦੇ ਨੇ ਹਾਦਸੇ

Monday, Aug 13, 2018 - 01:24 AM (IST)

ਟੁੱਟੀ ਸਡ਼ਕ ਕਾਰਨ ਨਿਤ ਦਿਨ ਵਾਪਰਦੇ ਨੇ ਹਾਦਸੇ

ਸਾਦਿਕ, (ਪਰਮਜੀਤ)-ਸਾਦਿਕ ਤੋਂ ਫਿਰੋਜ਼ਪੁਰ ਵਾਲੀ ਸਡ਼ਕ ’ਤੇ ਵਸੇ ਪਿੰਡ ਡੋਡ ਕੋਲ ਸਡ਼ਕ ਬਹੁਤ ਜ਼ਿਆਦਾ ਟੁੱਟੀ ਹੋਣ ਕਾਰਨ ਨਿਤ  ਹਾਦਸੇ ਵਾਪਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ, ਸਵਰਨ ਸਿੰਘ, ਜੰਗ ਸਿੰਘ, ਮੁਕੰਦ ਸਿੰਘ ਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸਡ਼ਕ ਫਿਰੋਜ਼ਪੁਰ ਛਾਉਣੀ ਨੂੰ ਜਾਂਦੀ ਹੋਣ ਕਾਰਨ ਮਿਲਟਰੀ ਦੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਹਨ ਤੇ ਇਸੇ ਸਡ਼ਕ ਤੋਂ ਰੋਜ਼ਾਨਾ ਸਿਆਸੀ ਆਗੂ ਤੇ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਤੇ ਫਿਰੋਜ਼ਪੁਰ ਦੇ ਅਧਿਕਾਰੀ ਲੰਘਦੇ ਹਨ ਪਰ ਕਿਸੇ ਨੂੰ ਇਸ ਟੁੱਟੀ ਸਡ਼ਕ ਦਾ ਖਿਆਲ ਨਹੀਂ ਆਉਂਦਾ। ਸ਼ਾਇਦ ਪ੍ਰਸ਼ਾਸ਼ਨ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਜਿਸ ਦਿਨ ਇਥੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤੇ ਕਿਸੇ ਦੀ ਜਾਨ ਚਲੀ ਜਾਵੇ। ਉਨਾਂ ਦੱਸਿਆ ਕਿ ਜਿਸ ਜਗ੍ਹਾ ਸਡ਼ਕ ਟੁੱਟੀ ਹੋਈ ਹੈ ਉੱਥੇ ਹਰ ਰੋਜ਼ ਅਨੇਕਾਂ ਵਾਹਨ ਇਥੇ ਫੱਸਦੇ ਹਨ ਤੇ ਜਿਨਾਂ ਨੂੰ ਟੋਏ ਵਿਚੋਂ ਕੱਢਣ ਲਈ ਕਈ ਵਾਰ ਜਾਮ ਲੱਗ ਜਾਂਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਡ਼ਕ ਬਣਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾ ਹੋ ਸਕੇ।


Related News