ਮੋਟਰਸਾਈਕਲ ਸਵਾਰ ’ਚ ਵੱਜੀ ਕਾਰ, ਮੌਤ
Tuesday, Jul 24, 2018 - 03:19 AM (IST)

ਮੁੱਲਾਂਪੁਰ ਦਾਖਾ(ਕਾਲੀਆ)-ਦਰਗਾਹ ਬਾਬਾ ਜ਼ਾਹਿਰ ਬਲੀ ਬੱਦੋਵਾਲ ਤੋਂ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਜਾ ਰਹੇ ਰਾਹੁਲ ਅਤੇ ਉਸ ਦੇ ਦੋਸਤ ਨੂੰ ਸਫੈਦ ਸਕੌਡਾ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ, ਜੋ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋਡ਼ ਗਿਆ। ਜਾਣਕਾਰੀ ਅਨੁਸਾਰ ਰਾਹੁਲ ਵਾਸੀ ਯੂ. ਪੀ. ਹਾਲ ਵਾਸੀ ਪ੍ਰੇਮ ਨਗਰ ਘੁਮਾਰ ਮੰਡੀ ਆਪਣੇ ਦੋਸਤ ਨਾਲ ਬਾਬਾ ਜ਼ਾਹਿਰ ਬਲੀ ਮੱਥਾ ਟੇਕਣ ਆਇਆ ਸੀ ਅਤੇ ਵਾਪਸੀ ਦੌਰਾਨ ਬੱਦੋਵਾਲ ਗੇਟ ਦੇ ਬਾਹਰ ਇਕ ਤੇਜ਼ ਰਫਤਾਰ ਸਕੌਡਾ ਕਾਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਰਾਹੁਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਕੌਡਾ ਕਾਰ ਚਾਲਕ ਨੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਰਾਹੁਲ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋਡ਼ ਗਿਆ। ਥਾਣਾ ਦਾਖਾ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਸਕੌਡਾ ਕਾਰ ਚਾਲਕ ਮਾਲਕ ਵਿਰੁੱਧ ਮ੍ਰਿਤਕ ਦੇ ਭਰਾ ਧਰਮਵੀਰ ਪੁੱਤਰ ਮਹੇਸ਼ ਵਾਸੀ ਯੂ. ਪੀ. ਹਾਲ ਵਾਸੀ ਘੁਮਾਰ ਮੰਡੀ ਲੁਧਿਆਣਾ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ।