ਬੇਕਾਬੂ ਕਾਰ ਨੇ 3 ਨੌਜਵਾਨਾਂ ਨੂੰ ਦਰੜਿਆ, ਇਕ ਦੀ ਹਾਲਤ ਨਾਜ਼ੁਕ
Monday, Jul 02, 2018 - 12:29 AM (IST)
ਹਾਜੀਪੁਰ, (ਜੋਸ਼ੀ)- ਅੱਜ ਸਵੇਰੇ ਬੱਸ ਸਟੈਂਡ ਹਾਜੀਪੁਰ ਵਿਖੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ 3 ਨੌਜਵਾਨਾਂ ਨੂੰ ਦਰੜਨ ਉਪਰੰਤ ਇਕ ਦੁਕਾਨ ’ਚ ਜਾ ਵੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਵਾਸੀ ਹਾਜੀਪੁਰ ਆਪਣੀ ਕਾਰ ਨੰਬਰ ਪੀ ਬੀ 07-ਬੀ ਐੱਫ-1230 ’ਤੇ ਹਾਜੀਪੁਰ ਦੇ ਬੱਸ ਸਟੈਂਡ ਤੋਂ ਜੁਗਿਆਲ ਰੋਡ ਵੱਲ ਜਾ ਰਿਹਾ ਸੀ ਕਿ ਕਾਰ ਤੇਜ਼ ਰਫ਼ਤਾਰ ਹੋਣ ਕਰ ਕੇ ਬੇਕਾਬੂ ਹੋ ਕੇ ਬਲਵੀਰ ਸਿੰਘ ਪੁੱਤਰ ਤਰਸੇਮ ਸਿੰਘ, ਲੱਲਾ ਪੁੱਤਰ ਤਿਵਾਡ਼ੀ ਅਤੇ ਅਭਿਸ਼ੇਕ ਪੁੱਤਰ ਬਲਵਿੰਦਰ ਕੁਮਾਰ (ਤਿੰਨੋਂ ਵਾਸੀ ਨਿੱਕੂ ਚੱਕ, ਥਾਣਾ ਹਾਜੀਪੁਰ) ਨੂੰ ਦਰੜਦੀ ਹੋਈ ਦੁਕਾਨਾਂ ’ਚ ਜਾ ਵੱਜੀ। ਨਜ਼ਦੀਕੀ ਲੋਕਾਂ ਨੇ ਤੁਰੰਤ ਗੰਭੀਰ ਜ਼ਖ਼ਮੀ ਤਿੰਨਾਂ ਨੌਜਵਾਨਾਂ ਨੂੰ ਪੀ. ਐੱਚ. ਸੀ. ਹਾਜੀਪੁਰ ਪਹੁੰਚਾਇਆ।
ਬਲਵੀਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਡਾਕਟਰਾਂ ਨੇ ਸਿਵਲ ਹਸਪਤਾਲ ਮੁਕੇਰੀਆਂ ਰੈਫ਼ਰ ਕਰ ਦਿੱਤਾ ਹੈ। ਥਾਣਾ ਹਾਜੀਪੁਰ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਹਾਦਸੇ ਨੂੰ ਲੈ ਕੇ ਲੋਡ਼ੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
