ਬੇਕਾਬੂ ਸਕਾਰਪੀਓ ਟਕਰਾਈ ਖੰਭੇ ਨਾਲ, 6 ਲੋਕ ਜ਼ਖਮੀ

Friday, Jun 22, 2018 - 02:05 PM (IST)

ਬੇਕਾਬੂ ਸਕਾਰਪੀਓ ਟਕਰਾਈ ਖੰਭੇ ਨਾਲ, 6 ਲੋਕ ਜ਼ਖਮੀ

ਜਲੰਧਰ (ਰਾਜੇਸ਼)—ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵੇਰਕਾ ਮਿਲਕ ਪਲਾਂਟ ਦੇ ਨੇੜੇ ਇਕ ਸਕਾਰਪੀਓ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਅ ਗਈ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜੀਪ 'ਤੇ ਚਾਲਕ ਦਾ ਕੰਟਰੋਲ ਖੋਹਣ ਕਾਰਨ ਡਿਵਾਈਡਰ 'ਤੇ ਚੜ੍ਹਦੀ ਹੋਈ ਸਿੱਧੇ ਬਿਜਲੀ ਖੰਭੇ ਨਾਲ ਜਾ ਟਕਰਾਈ। ਦੁਰਘਟਨਾ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਜ਼ਮੀਨ ਤੋਂ ਉਖੜ ਕੇ ਲਗਭਗ 100 ਮੀਟਰ ਦੀ ਦੂਰੀ ਤੱਕ ਘਸੀਟਦਾ ਚਲਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਅੰਬਾਲਾ ਦਾ ਇਕ ਪਰਿਵਾਰ ਅੰਮ੍ਰਿਤਸਰ ਦੇ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਜਲੰਧਰ ਵੇਰਕਾ ਮਿਲਕ ਪਲਾਂਟ ਦੇ ਨੇੜੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਦੀ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ।


Related News