ਕੁਲਦੀਪ ਸਿੰਘ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ''ਚ ਛਾਇਆ ਮਾਤਮ

Tuesday, Mar 27, 2018 - 03:20 AM (IST)

ਕੁਲਦੀਪ ਸਿੰਘ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ''ਚ ਛਾਇਆ ਮਾਤਮ

ਚਾਉਂਕੇ(ਰਜਿੰਦਰ, ਸ਼ਾਮ)-ਪਿੰਡ ਪਿੱਥੋਂ ਵਿਖੇ ਉਸ ਵਕਤ ਮਾਤਮ ਛਾ ਗਿਆ, ਜਦੋਂ ਇਹ ਦੁਖਦਾਈ ਖ਼ਬਰ ਪਿੰਡ ਵਾਸੀਆਂ ਨੂੰ ਸੁਨਣ ਲਈ ਮਿਲੀ ਕਿ ਇਸ ਪਿੰਡ ਦੇ ਜੰਮਪਲ 23 ਸਾਲਾ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਫੌਜੀ ਨੌਜਵਾਨ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਆਪਣੇ ਸਾਥੀ ਫੌਜੀਆਂ ਨਾਲ ਗਸਤ ਦੌਰਾਨ ਜੰਮੂ-ਕਸ਼ਮੀਰ ਵਿਖੇ ਵਾਪਰੇ ਸੜਕ ਹਾਦਸੇ 'ਚ ਸ਼ਹਾਦਤ ਪ੍ਰਾਪਤ ਕਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨਸਾਰ ਮਾਤਾ ਹਰਦੀਪ ਕੌਰ ਦੀ ਕੁੱਖੋਂ ਜਨਮੇ ਤਿੰਨ ਬੱਚਿਆਂ ਵਿਚੋਂ 23 ਸਾਲਾ ਕੁਲਦੀਪ ਸਿੰਘ ਤਿੰਨ ਸਾਲ ਪਹਿਲਾਂ ਫੌਜ ਦੀ ਸੀ. ਆਰ. ਪੀ. 15329 ਬਟਾਲੀਅਨ ਵਿਚ ਭਰਤੀ ਹੋਇਆ ਸੀ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਬੇਟਾ ਬੀਤੇ ਇਕ ਸਾਲ ਤੋਂ ਸ਼੍ਰੀਨਗਰ ਵਿਖੇ ਡਿਊਟੀ ਕਰ ਰਿਹਾ ਸੀ ਜੋ ਇਕ ਮਹੀਨੇ ਦੀ ਛੁੱਟੀ ਗੁਜ਼ਾਰ ਕੇ ਬੀਤੀ 11 ਮਾਰਚ ਨੂੰ ਵਾਪਿਸ ਡਿਊਟੀ 'ਤੇ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਬੇਟੇ ਦੀ ਯੂਨਿਟ 'ਚੋਂ ਕਿਸੇ ਸੀਨੀਅਰ ਅਫ਼ਸਰ ਦਾ ਫੋਨ ਆਇਆ ਕਿ ਜੰਮੂ-ਕਸ਼ਮੀਰ ਦੇ ਪੁਲਬਾਮਾ ਆਵੰਤੀਪੁਰਾ ਵਿਖੇ ਐਕਸੀਡੈਂਟ ਵਿਚ ਦਸ ਫੌਜੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਭਾਰਤ ਮਾਂ ਦਾ ਵੀਰ ਸਪੂਤ ਕੁਲਦੀਪ ਆਪਣੇ ਪ੍ਰਾਣ ਤਿਆਗ ਗਿਆ ਹੈ। ਇਸ ਫੌਜੀ ਦੀ ਮ੍ਰਿਤਕ ਦੇਹ ਕੱਲ ਪਿੰਡ ਆਉਣ 'ਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ, ਜਿਥੇ ਸਿਵਲ, ਪੁਲਸ ਪ੍ਰਸ਼ਾਸਨ, ਰਾਜਨੀਤਕ ਨੇਤਾਵਾਂ ਤੋਂ ਇਲਾਵਾ ਇਲਾਕੇ ਦੀਆਂ ਪੰਚਾਇਤਾਂ ਇਸ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ। 


Related News