ਸੜਕ ਦੁਰਘਟਨਾ ''ਚ ਦੋ ਵਿਅਕਤੀਆਂ ਦੀ ਮੌਤ
Tuesday, Jan 30, 2018 - 04:27 AM (IST)
ਲੁਧਿਆਣਾ(ਪੰਕਜ)-ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਇਲਾਕੇ 'ਚ ਹੋਈ ਸੜਕ ਦੁਰਘਟਨਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵਾਂ ਮਾਮਲਿਆਂ ਵਿਚ ਪੁਲਸ ਨੇ ਅਣਪਛਾਤੇ ਚਾਲਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪਹਿਲੀ ਘਟਨਾ ਸ਼ੇਪੁਰ ਮਾਰਕੀਟ ਨੇੜੇ ਹੋਈ, ਜਿੱਥੇ ਸੰਗਰੂਰ ਨਿਵਾਸੀ ਜਰਨੈਲ ਸਿੰਘ ਆਪਣੇ ਜਾਣ-ਪਛਾਣ ਵਾਲੇ ਰਣਧੀਰ ਸਿੰਘ ਨਾਲ ਸਾਈਕਲ 'ਤੇ ਜਾ ਰਿਹਾ ਸੀ, ਜਿੱਥੇ ਦੋਵਾਂ ਨੂੰ ਤੇਜ਼ ਰਫਤਾਰ ਟਰੱਕ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਦੋਨੋਂ ਜ਼ਖਮੀ ਹੋ ਗਏ ਤੇ ਰਣਧੀਰ ਸਿੰਘ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੂਸਰੀ ਘਟਨਾ ਢੰਡਾਰੀ ਵਿਚ ਹੋਈ, ਜਿੱਥੇ ਗੁਰਪ੍ਰੀਤ ਸਿੰਘ (34) ਨੂੰ ਮੋਟਰਸਾਈਕਲ ਸਵਾਰ ਵਲੋਂ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਉਸ ਦੇ ਭਰਾ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ।
