ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

Wednesday, Jan 17, 2018 - 05:34 AM (IST)

ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

ਹਲਵਾਰਾ(ਮਨਦੀਪ)-ਏਅਰ ਫੋਰਸ ਸਟੇਸ਼ਨ ਹਲਵਾਰਾ ਕੇਂਦਰੀ ਵਿਦਿਆਲਾ ਨੰ.1 ਨੇੜੇ ਪੈਦਲ ਜਾ ਰਹੇ ਨੌਜਵਾਨ ਪਰਮਿੰਦਰ ਸਿੰਘ (19) ਪੁੱਤਰ ਸੁਖਮਿੰਦਰ ਸਿੰਘ ਪਿੰਡ ਲਤਾਲਾ ਹਾਲ ਵਾਸੀ ਨਵੀਂ ਆਬਾਦੀ ਅਕਾਲਗੜ੍ਹ ਨੂੰ ਤੇਜ਼ ਰਫਤਾਰ ਲਾਪ੍ਰਵਾਹੀ ਨਾਲ ਰਾਏਕੋਟ ਵਲੋਂ ਆ ਰਹੀ ਇਕ ਇਨੋਵਾ ਗੱਡੀ ਨੇ ਪਿਛੋਂ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ। ਇਨੋਵਾ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨ ਨੂੰ ਇਲਾਕਾ ਵਾਸੀ ਅਤੇ ਪਰਿਵਾਰ ਵਲੋਂ ਸਥਾਨਕ ਚੋਪੜਾ ਨਰਸਿੰਗ ਹੋਮ ਵਿਖੇ ਲਿਆਂਦਾ ਗਿਆ, ਜਿਸਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਡੀ. ਐੱਮ. ਸੀ. ਲੁਧਿਆਣਾ ਵਿਖੇ ਭੇਜ ਦਿੱਤਾ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਥਾਣਾ ਮੁਖੀ ਸੁਧਾਰ ਰਣਜੀਤ ਸਿੰਘ ਨੇ ਦੱਸਿਆ ਕਿ ਗੱਡੀ ਦੀ ਭਾਲ ਲਈ ਵੱਖ-ਵੱਖ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਗੱਡੀ ਦੇ ਟੁੱਟੇ ਸ਼ੀਸ਼ੇ ਕਬਜ਼ੇ 'ਚ ਲੈ ਲਏ ਹਨ । ਸਿਵਲ ਹਸਪਤਾਲ ਤੋਂ ਕੱਲ ਪੋਸਟਮਾਰਟਮ ਕਰਵਾਇਆ ਜਾਵੇਗਾ । ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Related News