ਟਾਟਾ-407 ਚਾਲਕ ਨੇ ਐਕਟਿਵਾ ਸਵਾਰ ਔਰਤਾਂ ਨੂੰ ਮਾਰੀ ਟੱਕਰ, 1 ਦੀ ਮੌਤ

Saturday, Dec 30, 2017 - 05:40 AM (IST)

ਲੁਧਿਆਣਾ(ਰਾਮ, ਮੁਕੇਸ਼)-ਬਾਅਦ ਦੁਪਹਿਰ ਜਮਾਲਪੁਰ ਦੀ ਗੋਲ ਮਾਰਕੀਟ ਚੌਕ 'ਚ ਹੋਏ ਇਕ ਹਾਦਸੇ ਦੌਰਾਨ ਐਕਟਿਵਾ ਸਵਾਰ ਦੋ ਔਰਤਾਂ ਨੂੰ ਟਾਟਾ-407 ਚਾਲਕ ਵਲੋਂ ਮਾਰੀ ਗਈ ਟੱਕਰ ਦੇ ਬਾਅਦ ਐਕਟਿਵਾ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੀ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ, ਵਾਸੀ ਸੈਕਟਰ-39, ਚੰਡੀਗੜ੍ਹ ਰੋਡ ਦੇ ਰੂਪ 'ਚ ਹੋਈ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਕਮਲਪ੍ਰੀਤ ਕੌਰ ਤੇ ਉਸ ਦੀ ਸਹੇਲੀ ਮੋਨਿਕਾ ਡੀ. ਸੀ. ਐੱਮ. ਸਕੂਲ, ਜਿਥੇ ਉਹ ਬਤੌਰ ਅਧਿਆਪਕਾ ਕੰਮ ਕਰਦੀ ਹੈ, ਤੋਂ ਆਪਣੇ ਘਰ ਵਾਪਸ ਪਰਤ ਰਹੀਆਂ ਸਨ। ਜਦੋਂ ਉਹ ਗੋਲ ਮਾਰਕੀਟ ਦੇ ਨੇੜੇ ਚੌਕ 'ਚ ਪਹੁੰਚੀਆਂ ਤਾਂ ਫੋਕਲ ਪੁਆਇੰਟ ਵਾਲੀ ਸਾਈਡ ਤੋਂ ਆ ਰਹੇ ਇਕ ਟਾਟਾ-407 ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਮਲਪ੍ਰੀਤ ਕੌਰ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ, ਜਦਕਿ ਮੋਨਿਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਮੌਕੇ 'ਤੇ ਪਹੁੰਚੀ ਥਾਣਾ ਮੋਤੀ ਨਗਰ ਪੁਲਸ ਨੇ ਟਾਟਾ-407 ਚਾਲਕ ਨੂੰ ਹਿਰਾਸਤ 'ਚ ਲੈ ਲਿਆ। ਜਦਕਿ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। 


Related News