ਕੈਂਟਰ ਨਾਲ ਜ਼ਬਰਦਸਤ ਟੱਕਰ ''ਚ ਸਾਨ੍ਹ ਦੀ ਮੌਤ

Sunday, Aug 13, 2017 - 08:17 AM (IST)

ਕੈਂਟਰ ਨਾਲ ਜ਼ਬਰਦਸਤ ਟੱਕਰ ''ਚ ਸਾਨ੍ਹ ਦੀ ਮੌਤ

ਰਾਜਪੁਰਾ  (ਹਰਵਿੰਦਰ) - ਸਥਾਨਕ ਪਟਿਆਲਾ ਰੋਡ ਨੇੜੇ ਨਵੀਂ ਅਨਾਜ ਮੰਡੀ ਦੇ ਸਾਹਮਣੇ ਬੀਤੀ ਰਾਤ ਇਕ ਕੈਂਟਰ ਅੱਗੇ ਬੇਸਹਾਰਾ ਪਸ਼ੂ (ਸਾਨ੍ਹ) ਆਉੁਣ ਨਾਲ ਕੈਂਟਰ ਖਤਾਨਾਂ ਵਿਚ ਜਾ ਡਿੱਗਿਆ। ਜ਼ਬਰਦਸਤ ਟੱਕਰ ਲੱਗਣ ਕਾਰਨ ਸਾਨ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਦੇ ਸਾਥੀ ਕਾਲਾ ਸਿੰਘ ਨੇ ਦੱਸਿਆ ਕਿ ਉੁਨ੍ਹਾਂ ਦੇ ਕੈਂਟਰ ਵਿਚ ਬ੍ਰਿਟਾਨੀਆ ਕੰਪਨੀ ਦੇ ਬਿਸਕੁਟ ਸਨ, ਜੋ ਉਹ ਜ਼ੀਰਕਪੁਰ ਤੋਂ ਬਠਿੰਡਾ ਲੈ ਕੇ ਜਾ ਰਹੇ ਸਨ। ਜਦੋਂ ਉਹ ਪਟਿਆਲਾ ਰੋਡ ਨੇੜੇ ਨਵੀਂ ਅਨਾਜ ਮੰਡੀ ਕੋਲ ਪਹੁੰਚੇ ਤਾਂ ਇਕ ਸਾਨ੍ਹ ਅਚਾਨਕ ਉੁਨ੍ਹਾਂ ਦੇ ਕੈਂਟਰ ਨਾਲ ਟਕਰਾ ਗਿਆ। ਚਾਲਕ ਗਗਨਪ੍ਰੀਤ ਸਿੰਘ ਆਪਣਾ ਸੰਤੁਲਨ ਗਵਾ ਬੈਠਾ ਤੇ ਕੈਂਟਰ ਖਤਾਨਾਂ ਵਿਚ ਜਾ ਡਿੱਗਾ। ਹਾਦਸੇ ਵਿਚ ਸਾਨ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਕੈਂਟਰ ਚਾਲਕ ਨੂੰ ਰਾਹਗੀਰਾਂ ਨੇ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ।


Related News