ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 16 ਸਵਾਰੀਆਂ ਜ਼ਖਮੀ

05/24/2019 2:53:39 PM

ਸਮਾਣਾ (ਦਰਦ )—ਸਮਾਣਾ-ਪਾਤੜਾਂ ਸੜਕ ਤੇ ਕੋਰਟ ਕੰਪਲੈਕਸ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟਕੱਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਇਕ ਨਿੱਜੀ ਬੱਸ ਡਰਾਇਵਰ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਇਵਰ ,ਦੋਵੇ ਬੱਸਾਂ ਦੇ ਕੰਡਕਟਰ , ਬੱਚੇ ,ਔਰਤਾਂ ਸਣੇ ਕਰੀਬ 16 ਸਵਾਰੀਆਂ ਜਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਘਟਨਾ ਦੀ ਸੂਚਨਾਂ ਮਿਲਣ ਉਪਰੰਤ ਡੀ.ਐੱਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਦੀ ਅਗਵਾਈ ਵਿਚ ਸਿਟੀ ਪੁਲਸ ਇੰਸਪੈਕਟਰ ਪਰਮਜੀਤ ਕੁਮਾਰ ਸਣੇ ਪਾਰਟੀ ਹਾਦਸੇ ਵਾਲੀ ਜਗ੍ਹਾ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। 

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਮੋਟਰ ਕੰਪਨੀ ਪਾਤੜਾਂ ਦੀ ਬੱਸ ਕਰੀਬ 40-50 ਸਵਾਰੀਆਂ ਨੂੰ ਲੈ ਕੇ ਸਮਾਣਾ ਤੋਂ ਪਾਤੜਾ ਜ ਰਹੀ ਸੀ। ਜਦੋਂ ਕਿ ਹਰਿਆਣਾ ਰੋਡਵੇਜ਼ ਫਤਿਆਬਾਦ ਡਿਪੂ ਦੀ ਬੱਸ 25-30 ਸਵਾਰੀਆਂ ਨੂੰ ਲੈ ਕੇ ਚੰਡੀਗੜ੍ਹ ਵੱਲ ਜਾ ਰਹੀ ਸੀ ਕਿ ਸਮਾਣਾ ਨੇੜੇ ਟਰੱਕ ਨੂੰ ਓਵਰ ਟੇਕ ਕਰਦੇ ਹੋਏ ਹਰਿਆਣਾ ਰੋਡਵੇਜ਼ ਦੀ ਬੱਸ ਆਪਣੀ ਸਹੀ ਸਾਇਡ ਤੇ ਜਾ ਰਹੀ ਸ਼ਿਵ ਮੋਟਰ ਦੀ ਬੱਸ ਨਾਲ ਜਾ ਟਕਰਾਈ। ਜਖ਼ਮੀਆਂ ਨੂੰ ਤਰੁੰਤ ਐਂਬੂਲੈਂਸ ਵੱਲੋਂ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਸ਼ਿਵ ਮੋਟਰ ਬੱਸ ਦੇ ਚਾਲਕ  ਕੁਲਵਿੰਦਰ ਸਿੰਘ (40) ਪੁੱਤਰ ਹਰਦੇਵ ਸਿੰਘ ਵਾਸੀ ਸੰਗਰੂਰ ਨੂੰ ਮ੍ਰਿਤਕ ਐਲਾਨ ਦਿੱਤਾ। ਜਖਮੀਆਂ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਇਵਰ ਮਦਨ ਲਾਲ ਵਾਸੀ ਫਤਿਹਆਬਾਦ,ਕੰਡਕਟਰ ਅਮਿਤ ਕੁਮਾਰ, ਸ਼ਿਵ ਮੋਟਰ ਬੱਸ ਦਾ ਕੰਡਕਟਰ ਹਰਵਿੰਦਰ ਸਿੰਘ, ਅਕਸ਼ੇ,ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ,ਰਣਧੀਰ ਸਿੰਘ (40) ਪੁਤਰ ਜੋਗਿੰਦਰ ਸਿੰਘ,ਪ੍ਰਥਮ ਸਿੰਘ  (9) ਪੁੱਤਰ ਸੁਰਿੰਦਰ ਸਿੰਘ ਫਤਿਆਬਾਦ,ਦੇਸ਼ ਰਾਜ (56) ਪੁੱਤਰ ਅਨੰਤ ਰਾਮ ਸਮਾਣਾ,ਮਦਨ ਸਿੰਘ ਪੁੱਤਰ ਭਰਤ ਸਿੰਘ ,ਮੇਵਾ ਸਿੰਘ ਪੁਤਰ ਮੇਲਾ ਰਾਮ ਟੋਹਾਣਾ,ਲਖਵਿੰਦਰ ਸਿੰਘ (60) ਪੁੱਤਰ ਅਜੇ ਸਿੰਘ, ਪੂਜਾ(35) ਪਤਨੀ ਸੁਰਿੰਦਰ ਸਿੰਘ ਨਿਵਾਸੀ ਫਤਿਆਬਾਦ,ਭਾਨਾਂ ਸਿੰਘ (68) , ਫੂਲਕਲੀ (62) ਪਤਨੀ ਭਾਨਾ ਰਾਮ,ਇਰਾ (7) ਪੁਤਰੀ ਸੁਰਿੰਦਰ ਨਿਵਾਸੀ ਫਤਿਆਬਾਦ,ਰੋਸ਼ਨੀ(60) ਪਤਨੀ ਪਾਲਾ ਸਿੰਘ,ਏਕਮ (7) ਪੁੱਤਰ ਕੁਲਦੀਪ ਸਿੰਘ ਵਾਸੀ ਬੋਪੁਰ,ਸੁਨੀਤਾ (38) ਪਤਨੀ ਕਰਮਵੀਰ ਟੋਹਾਣਾ,ਸ਼ਾਮ (45) ਨਿਵਾਸੀ ਰਤੀਆ ਅਤੇ ਅਕਸ਼ੇ ਪੁੱਤਰ ਰਘੁਬੀਰ ਸਮਾਣਾ ਵੀ ਸ਼ਾਮਲ ਹਨ। ਜ਼ਖਮੀਆਂ 'ਚ ਜ਼ਿਆਦਾਤਰ ਲੋਕ ਫਤਿਆਬਾਦ ਜ਼ਿਲੇ ਦੇ ਰਹਿਣ ਵਾਲੇ ਹਨ। 

ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏ.ਐੱਸ.ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸਾਗ੍ਰਸਤ ਬੱਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਰਿਆਣਾ ਰੋਡਵੇਜ ਦੇ ਬੱਸ ਚਾਲਕ ਮਦਨ ਲਾਲ ਪੁੱਤਰ ਭਰਤ ਸਿੰਘ ਵਾਸੀ ਫਤਿਆਬਾਦ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਸ ਚਾਲਕ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Shyna

Content Editor

Related News