ਭਿਆਨਕ ਹਾਦਸੇ ਨੇ ਉਜਾੜਿਆ ਨੇ ਪਰਿਵਾਰ, ਪੰਜ ਬੱਚਿਆਂ ਦੀ ਮਾਂ ਦੀ ਮੌਤ

Tuesday, May 26, 2020 - 06:24 PM (IST)

ਭਿਆਨਕ ਹਾਦਸੇ ਨੇ ਉਜਾੜਿਆ ਨੇ ਪਰਿਵਾਰ, ਪੰਜ ਬੱਚਿਆਂ ਦੀ ਮਾਂ ਦੀ ਮੌਤ

ਮੋਗਾ (ਅਜ਼ਾਦ) : ਅੱਜ ਤਲਵੰਡੀ ਭੰਗੇਰੀਆ ਦੇ ਕੋਲ ਇਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਣ ਪੰਜ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਣਜਾਰੇ ਆਪਣੀਆਂ ਤਿੰਨ ਬਲਦ ਗੱਡੀਆਂ ਰਾਹੀਂ ਬੁੱਘੀਪੁਰਾ ਤੋਂ ਧਰਮਕੋਟ ਜਾ ਰਹੇ ਸਨ ਤਾਂ ਅਚਾਨਕ ਰਸਤੇ 'ਚ ਇਕ ਬਲਦ ਗੱਡੀ ਦੇ ਬਲਦ ਖੁੱਲ੍ਹ ਗਏ ਅਤੇ ਇਕ ਪਾਸੇ ਨੂੰ ਭੱਜ ਗਏ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਜੋ ਦਾਲਾਂ ਲੈ ਕੇ ਤਰਨਤਾਰਨ ਜਾ ਰਿਹਾ ਸੀ, ਗੱਡੀ ਦੇ ਨਾਲ ਪੈਦਲ ਜਾ ਰਹੀ ਮੀਨਾ ਕੁਮਾਰੀ (30) ਨਿਵਾਸੀ ਰਾਣੀ ਵਾਲਾ ਖੂੰਹ ਜਗਰਾਓਂ ਜੋ ਤਿੰਨ ਬੇਟੀਆਂ ਅਤੇ ਦੋ ਬੇਟਿਆਂ ਦੀ ਮਾਂ ਹੈ, ਉਸਦੀ ਲਪੇਟ ਵਿਚ ਆ ਗਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।

ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛÎ-ਗਿੱਛ ਕੀਤੀ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤਾ ਗਿਆ ਹੈ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News